ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਵਿਦਿਆਰਥੀਆਂ ਨੂੰ ਵਕਾਲਤ ’ਚ ਪ੍ਰਪੱਕ ਕਰਵਾਉਣ
ਸਬੰਧੀ ‘ਮੂਟ ਕੋਰਟ’ ਦਾ ਆਯੋਜਨ ਕੀਤਾ ਗਿਆ।ਜਿਸ ’ਚ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਕੱਤਰ ਇੰਦਰਜੀਤ ਸਿੰਘ ਅਰੜੀ, ਦੀਪਕ ਸਲਵਾਨ, ਅਮਨਦੀਪ ਸ਼ਰਮਾ, ਆਰ.ਪੀ ਸਿੰਘ, ਸੰਦੀਪ ਕਪੂਰ, ਸੁਖਜਿੰਦਰ ਸਿੰਘ ਚੌਹਾਨ, ਗੀਤਾਂਜ਼ਲੀ ਕੋਰਪਾਲ ਅਤੇ ਮਨਮੋਹਨ ਪ੍ਰਤਾਪ ਸਿੰਘ ਗਿੱਲ ਸਥਾਨਕ ਜ਼ਿਲ੍ਹਾਂ ਕਚਿਹਰੀਆਂ ਦੇ ਸੀਨੀਅਰ ਵਕੀਲ ਪ੍ਰਿਸੀਡਿੰਗ ਅਫਸਰ ਮੌਜ਼ੂਦ ਸਨ।
ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਬੀ.ਏ, ਐਲ.ਐਲ.ਬੀ ਦੇ ਨੌਵੇਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ 8 ਟੀਮਾਂ ਅਤੇ ਐਲ.ਐਲ.ਬੀ (3 ਸਾਲਾ) 5ਵੇਂ ਸਮੈਸਟਰ ਨੇ ਵੱਖੋ-ਵੱਖਰੇ ਮੁੱਦਿਆਂ ਜਿਵੇਂ ਕਿ ਤਲਾਕ, ਭਰੂਣ ਹੱਤਿਆ, ਵਿਆਹੁਤਾ ਦੇ ਅਧਿਕਾਰਾਂ, ਖਪਤਕਾਰ ਕਾਨੂੰਨ, ਵੰਡ, ਸੰਪਤੀ ਦੀ ਵਿਕਰੀ, ਆਰਥਿਕ ਜੁਰਮਾਂ ਆਦਿ ਬਾਰੇ ਕੇਸ ਪੇਸ਼ ਕੀਤੇ।
ਇਸ ਮੌਕੇ ਵਿਦਿਆਰਥੀਆਂ ਨੇ ਡਾ. ਸੀਮਾ ਰਾਣੀ ਕੋਆਰਡੀਨੇਟਰ ਆਫ਼ ਪ੍ਰੈਕਟਿਕਲ ਟ੍ਰੇਨਿੰਗ, ਡਾ. ਹਰਪ੍ਰੀਤ ਕੌਰ, ਪ੍ਰੋ. ਜਸਕਿਰਨਬੀਰ ਕੌਰ, ਪ੍ਰੋ. ਸੀਮਾ ਰਾਣੀ, ਪ੍ਰੋ. ਅਨਿਤਾ ਸ਼ਰਮਾ, ਪ੍ਰੋ. ਜਸਕਰਨਬੀਰ ਕੌਰ, ਪ੍ਰੋ. ਰਸ਼ਿਮਾ ਪ੍ਰਭਾਕਰ, ਪ੍ਰੋ. ਪੂਰਨਿਮਾ ਖੰਨਾ, ਪ੍ਰੋ. ਮੋਹਿਤ ਸੈਣੀ ਅਤੇ ਪ੍ਰੋ. ਦਿਵਿਯਾ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਆਫ਼ ਕਾਲਜ ਵੱਲੋਂ ਮਾਰਗ ਦਰਸ਼ਕ ਕੀਤੇ ਗਏ ਕੇਸਾਂ ਦੇ ਪਰਚੇ ਪੜ੍ਹੇ।
ਇਸ ਤੋਂ ਪਹਿਲਾਂ ਪ੍ਰਿੰਸੀਪਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਨੂੰਨ ਦੇ ਵਿਦਿਆਰਥੀ ਨੂੰ ਇਕ ਚੰਗੇ ਵਕੀਲ ਵਜੋਂ ਪਰਿਵਰਤਿਤ ਕਰਨ ਅਤੇ ਇਸ ਪਰਿਵਰਤਨ ਦੇ ਮੁੱਢਲੇ ਅਦਾਲਤਾਂ ਦੀ ਮਹੱਤਵਪੂਰਨ ਭੂਮਿਕਾ ’ਚ ਕਲੀਨਿਕਲ ਕਾਨੂੰਨੀ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ।
ਇਸ ਮੌਕੇ ਪ੍ਰਸਾਈਡਿੰਗ ਅਫ਼ਸਰਾਂ ਨੇ ਵਿਦਿਆਰਥੀਆਂ ਦੁਆਰਾ ਮੁੱਦਿਆਂ ਦੇ ਕੇਸਾਂ ਦੀ ਤਿਆਰੀ ਦੀ ਸ਼ਲਾਘਾ ਕੀਤੀ ਅਤੇ ਅਸਲ ਸਹਾਇਤਾ ਦੇ ਬਦਲੇ ’ਚ ਉਨ੍ਹਾਂ ਦੀ ਕੇਸ ਤਿਆਰੀ ਵਿਧੀ ਨੂੰ ਸੁਧਾਰਿਆ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੇ ਮੈਦਾਨ ’ਚ ਅਜਿਹੀਆਂ ਫ਼ੀਡਬੈਕ ਸੰਭਾਵਿਤ ਵਕੀਲਾਂ ਨੂੰ ਆਪਣੇ ਲਿਖਤੀ ਅਤੇ ਜ਼ਬਾਨੀ ਵਕਾਲਤ ਦੇ ਹੁਨਰਾਂ ਨੂੰ ਪੂਰਾ ਕਰਨ ਲਈ ਕੀਮਤੀ ਮੌਕੇ ਪ੍ਰਦਾਨ ਕਰਨਗੇ। ਇਸ ਸਮਾਗਮ ’ਚ ਪ੍ਰੋਫੈਸਰ ਤੇ ਡੀਨ ਡਾ. ਗੁਨੀਸ਼ਾ ਸਲੂਜਾ ਅਤੇ ਪ੍ਰੋ. ਸੁਖਮਨਪ੍ਰੀਤ ਸਮੇਤ ਹੋਰ ਫੈਕਲਟੀ ਮੈਂਬਰ ਨੇ ਮਹੱਤਵਪੂਰਨ ਯੋਗਦਾਨ ਪਾਇਆ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media