Sunday, July 26, 2026

ਕਾਂਗਰਸੀ ਪਹਿਲਾਂ ਰਾਹੁਲ ਗਾਂਧੀ, ਕੈਪਟਨ ਤੇ ਜਾਖੜ ਦਾ ਟੈਸਟ ਕਰਵਾਉਣ – ਰਵੀ ਕਾਹਲੋਂ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਯੂਥ ਅਕਾਲੀ ਦਲ ਬਾਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਾਂਗਰਸੀ ਵਿਧਾਇਕ Ravi kahlonਕੁਲਬੀਰ ਸਿੰਘ ਜ਼ੀਰਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਆਗੂਆਂ ਬਾਰੇ ਕੀਤੀ ਗਈ ਗਲਤ ਬਿਆਨਬਾਜ਼ੀ ਦਾ ਸਖਤ ਨੋਟਿਸ ਲੈਦਿਆਂ ਜ਼ੀਰਾ ਨੂੰ ਆਪਣੀ ਔਕਾਤ ’ਚ ਰਹਿਣ ਦੀ ਨਸੀਅਤ ਦਿੱਤੀ ਹੈ।ਉਸ ਵਲੋਂ ਅਕਾਲੀ ਆਗੂਆਂ ਦਾ ਡੋਪ ਟੈਸਟ ਕਰਵਾਉਣ ਦੀ ਦਿੱਤੀ ਚੁਣੌਤੀ ’ਤੇ ਪਲਟਵਾਰ ਕਰਦਿਆਂ ਰਵੀ ਕਾਹਲੋਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਅਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਹਟਾਉਣ ਲਈ ਕਾਂਗਰਸੀ ਅਜਿਹੇ ਸ਼ੋਸ਼ੇ ਕਰਦੇ ਰਹਿੰਦੇ ਹਨ, ਜੇ ਜ਼ੀਰਾ ਵਾਕਿਆ ਹੀ ਸੰਜ਼ੀਦਾ ਹੈ ਤਾਂ ਉਸ ਚਾਹੀਦਾ ਹੈ ਕਿ ਉਹ ਦੂਜਿਆਂ ’ਤੇ ਉੰਗਲ ਉਠਾਉਣ ਤੋ ਪਹਿਲਾਂ ਕਾਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਡੋਪ ਟੈਸਟ ਕਰਵਾਉਣ।ਕਾਹਲੋਂ ਨੇ ਕਾਂਗਰਸੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਇਕੱਠੇ ਹੋ ਕੇ ਮੁੱਖ ਮੰਤਰੀ ਕੋਲ ਜਾਣ ਅਤੇ ਉਨਾਂ ਨੂੰ ਉਸ ਸਹੁੰ ਬਾਰੇ ਯਾਦ ਕਰਵਾਉਣ ਜਿਹੜੀ ਉਨਾਂ ਨੇ ਗੁਟਕਾ ਸਾਹਿਬ ਮੁੱਥੇ ਨੂੰ ਲਾ ਕੇ 4 ਹਫਤਿਆਂ ਵਿਚ ਪੰਜਾਬ ਨੂੰ ਨਸ਼ਾਮੁਕਤ ਕਰਨ ਪ੍ਰਤੀ ਵਿਧਾਨ ਸਭਾ ਚੋਣਾਂ ਦੌਰਾਨ ਚੁੱਕੀ ਸੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply