ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਤੇਜਿੰਦਰਪਾਲ ਸਿੰਘ ਪੀ.ਸੀ.ਐਸ ਮੁੱਖ ਪ੍ਰਸ਼ਾਸਕ ਪੁੱਡਾ/ਅੰਮ੍ਰਿਤਸਰ ਵਿਕਾਸ ਅਥਾਰਟੀ ਨੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਚਾਹਵਾਨ ਲੋਕ ਆਨਲਾਈਨ ਈ-ਆਕਸ਼ਨ ਵਿੱਚ ਭਾਗ ਲੈ ਕੇ ਆਪਣੇ ਵਪਾਰ ਅਤੇ ਰਿਹਾਇਸ਼ੀ ਲਈ ਪਲਾਟ ਲੈ ਸਕਦੇ ਹਨ।ਉਨ੍ਹਾਂ ਕਿਹਾ 1 ਤੋਂ 10 ਫਰਵਰੀ ਤੱਕ ਵਪਾਰਿਕ ਬੂਥ, ਸੈਕਟਰ-3, ਰਣਜੀਤ ਐਵੀਨਿਊ ਅੰਮ੍ਰਿਤਸਰ, ਰਿਹਾਇਸ਼ੀ ਪਲਾਟ ਸਾਹਮਣੇ ਸਰੂਪ ਰਾਣੀ ਕਾਲਜ ਕੈਨਾਲ ਕਲੋਨੀ ਅੰਮਿ੍ਰਤਸਰ, ਸ਼ਾਪ ਅਤੇ ਰਿਹਾਇਸ਼ੀ ਪਲਾਟ ਅਰਬਨ ਅਸਟੇਟ ਗੁਰਦਾਸਪੁਰ ਅਤੇ ਸਕੂਲ ਸਾਈਟ ਨਿਊ ਅਰਬਨ ਅਸਟੇਟ, ਬਟਾਲਾ, ਰਿਹਾਇਸੀ ਪਲਾਟ ਪੁੱਡਾ ਐਵੀਨਿਊ (ਓਲਡ ਜੇਲ ਸਾਈਟ) ਗੁਰਦਾਸਪੁਰ, ਰਿਹਾਇਸ਼ੀ ਪਲਾਟ ਪੁੱਡਾ ਇਨਕਲੇਵ ਗੁਰਦਾਸਪੁਰ ਅਤੇ ਵਪਾਰਿਕ ਐਸ.ਸੀ.ਓ ਅਤੇ ਬੂਥ ਓਲਡ ਤਹਿਸੀਲ ਕੰਪਲੈਕਸ ਅੰਮ੍ਰਿਤਸਰ ਨੂੰ ਆਨਲਾਈਨ ਈ-ਆਕਸ਼ਨ ਰਾਹੀਂ ਵੇਚਿਆ ਜਾ ਰਿਹਾ ਹੈ।ਵਧੇਰੇ ਜਾਣਕਾਰੀ ਲਈ ਆਨਲਾਈਨ ਆਕਸ਼ਨ ਸਾਈਟ ਜਾਂ ਸਥਾਨਕ ਗਰੀਨ ਐਵੀਨਿਊ ਸਥਿਤ ਪੁੱਡਾ ਭਵਨ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media