Monday, July 27, 2026

ਔਜਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ `ਚ ਸਫਾਈ ਮੁਹਿੰਮ ਸ਼ੁਰੂ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਹਸਪਤਾਲ ਇਹੋ ਜਿਹੀ ਸੰਸਥਾ ਹੈ ਜਿਥੋਂ ਮਰੀਜ ਨੇ ਸਿਹਤਯਾਬ ਹੋ ਕੇ ਆਪਣੇ ਘਰ ਪਰਤਣਾ ਹੁੰਦਾ ਹੈ।ਜਿਸ PUNJ2901201904ਤਹਿਤ ਹਸਪਤਾਲਾਂ ਦੀ ਸਫਾਈ ਦੀ ਨੂੰ ਲੈ ਕੇ ਅੱਜ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ ਹਸਪਤਾਲ ਵਿੱਚ ਸਫਾਈ ਮੁਹਿੰਮ ਦਾ ਆਗਾਜ਼ ਕੀਤਾ।
     ਔਜਲਾ ਨੇ ਕਿਹਾ ਕਿ ਗੁਰੂ ਨਾਨਕ ਹਸਪਤਾਲ ਦੇ ਸ਼ਹਿਰ ਦੇ ਨਾਮਵਰ ਹਸਪਤਾਲਾਂ ਵਿੱਚੋਂ ਇਕ ਹੈ।ਉਨ੍ਹਾਂ ਕਿਹਾ ਕਿ ਇਹ ਹਸਪਤਾਲ ਲੋਕਾਂ ਨੰੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਦਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਮਰਪਿਤ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹਸਪਤਾਲਾਂ ਦੀਆਂ ਵਾਰਡਾਂ, ਪਾਰਕਿੰਗਾਂ ਅਤੇ ਆਲੇ ਦੁਆਲੇ ਦੀ ਸਫਾਈ ਕੀਤੀ ਜਾ ਰਹੀ ਹੈ।ਇਹ ਸਫਾਈ ਮੁਹਿੰਮ ਵਿੱਚ ਸੰਤ ਬਾਬਾ ਭੂਰੀ ਵਾਲੇ ਦੀ ਟੀਮ ਵੀ ਯੋਗਦਾਨ ਪਾ ਰਹੀ ਹੈ।ਔਜਲਾ ਨੇ ਕਿਹਾ ਕਿ ਜੇਕਰ ਇਸ ਕੰਮ ਵਿੱਚ ਕਿਸੇ ਤਰ੍ਹਾਂ ਦੇ ਫੰਡਾਂ ਦੀ ਜਰੂਰਤ ਪੈਂਦੀ ਹੈ ਤਾਂ ਉਹ ਆਪਣੇ ਐਮ.ਪੀ ਫੰਡ ਵਿੱਚੋਂ ਗਰਾਂਟ ਦੇਣ ਨੂੰ ਵੀ ਤਿਆਰ ਹਨ।ਔਜਲਾ ਨੇ ਸੰਤ ਬਾਬਾ ਭੂਰੀ ਵਾਲਿਆਂ ਨੂੰ 11000 ਰੁਪਏ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਸੰਤ ਬਾਬਾ ਭੂਰੀ ਵਾਲਿਆਂ ਦੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।
 ਗੁਰਜੀਤ ਸਿੰਘ ਔਜਲਾ  ਐਨ.ਆਰ.ਆਈ ਟੀਮ ਅਤੇ ਦਸ਼ਮੇਸ਼ ਪਰਿਵਾਰ ਦੇ ਬਾਬਾ ਕੁਲਵੰਤ ਸਿੰਘ ਦੀ 100 ਮੈਂਬਰੀ ਟੀਮ ਵਲੋਂ ਹਸਪਤਾਲ ਦੀ ਸਫ਼ਾਈ ਦੀ ਜਿੰਮੇਵਾਰੀ ਲਈ ਅਤੇ ਬਾਬਾ ਜੀ ਨੇ ਕਿਹਾ ਕਿ ਅਸੀਂ ਹਫ਼ਤੇ ਵਿੱਚ ਤਿੰਨ ਦਿਨ ਸਫ਼ਾਈ ਕਰਾਂਗੇ ਅਤੇ ਉਦੋਂ ਤੱਕ ਸਫ਼ਾਈ ਕਰਦੇ ਰਹਾਂਗੇ  ਜੱਦ ਤੱਕ ਹਸਪਤਾਲ ਦੀ ਕਾਇਆਕਲਪ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਅਸੀਂ 100 ਬੂਟੇ 15 ਦਿਨਾਂ ਦੇ ਵਿੱਚ ਹਸਪਤਾਲ ਵਿਚ ਲਗਾਵਾਂਗੇ।
    ਔਜਲਾ ਨੇ ਹਸਪਤਾਲ ਦੀ ਪਾਰਕਿੰਗ ਦਾ ਜਾਇਜ਼ਾ ਲਿਆ ਅਤੇ ਉਥੇ ਪ੍ਰਾਈਵੇਟ ਲੱਗੀਆਂ ਗੱਡੀਆਂ ਨੂੰ ਤੁਰੰਤ ਹਟਾਉਣ ਦੇ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਨੂੰ ਹੁਕਮ ਦਿੱਤੇ ਅਤੇ ਕਿਹਾ ਕਿ ਅੱਗੇ ਤੋਂ ਪਾਰਕਿੰਗ ਵਿੱਚ ਕੋਈ ਵੀ ਪ੍ਰਾਈਵੇਟ ਗੱਡੀ ਨਾ ਲਗਾਈ ਜਾਵੇ। ਇਸ ਮੋਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਸੁਰਿੰਦਰਪਾਲ, ਡਾ. ਰਮੇਸ਼ ਚੰਦਰ ਅਡੀਸ਼ਨਲ ਸੁਪਰਡੈਂਟ, ਆਈ ਪੀ ਐਸ ਇੰਦਰਪਾਲ ਸਿੰਘ ਗਰੋਵਰ ਅਤੇ ਹੋਰ ਡਾਕਟਰ ਵੀ ਮੌਜੂਦ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply