Wednesday, April 29, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਰੈਗੂਲਰ ਤੇ ਪ੍ਰਾਈਵੇਟ ਪ੍ਰੀਖਿਆਵਾਂ 3 ਮਈ ਤੋਂ

Gndu1gnduਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਮਨੋਜ ਕੁਮਾਰ ਨੇ ਦੱਸਿਆ ਹੈ ਕਿ ਮਈ/ਜੂਨ 2019 ਵਿਚ ਹੋਣ ਵਾਲੀਆਂ ਰੈਗੂਲਰ ਅਤੇ ਪ੍ਰਾਈਵੇਟ ਸਮੈਸਟਰ ਪ੍ਰੀਖਿਆਵਾਂ ਮਿਤੀ 3 ਮਈ 2019 ਤੋਂ ਅਰੰਭ ਹੋ ਰਹੀਆਂ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਦਾਖਲਾ ਫਾਰਮ ਆਨਲਾਈਨ ਪੋਰਟਲ ਤੇ ਭਰੇ ਜਾਣੇ ਹਨ। ਜਦੋਂ ਕਿ ਸਲਾਨਾਂ ਪ੍ਰੀਖਿਆਵਾਂ (ਵਾਧੂ ਵਿਸ਼ਾ ਅਤੇ ਸਪੈਸ਼ਲ ਚਾਂਸ) ਦੇ ਲਈ ਦਾਖਲਾ ਫਾਰਮ ਮੈਨੂਅਲ ਤੌਰ ਤੇ ਯੂਨੀਵਰਸਿਟੀ ਦੇ ਕੈਸ਼ ਕਾਊਂਟਰ ਤੇ ਜਮ੍ਹਾਂ ਕੀਤੇ ਜਾਣਗੇ।
ਅੰਡਰ ਗ੍ਰੈਜੂੁਏਟ ਕਲਾਸਾਂ ਦੇ ਸਮੈਸਟਰ ਦੂਜਾ, ਚੌਥਾ, ਛੇਵਾਂ, ਅਠਵਾਂ ਅਤੇ ਦਸਵਾਂ ਅਤੇ ਪੋਸਟ ਗ੍ਰੇਜੂਏਟ  ਕਲਾਸਾਂ ਦੇ ਸਮੈਸਟਰ ਦੂਜਾ ਅਤੇ ਚੌਥਾ ਆਦਿ ਦੀਆਂ ਪ੍ਰੀਖਿਆਵਾਂ ਜੋ 3 ਮਈ 2019 ਤੋਂ ਹੋ ਰਹੀਆਂ ਹਨ, ਦੇ ਲਈ ਦਾਖਲਾ ਫਾਰਮ ਅਤੇ ਫੀਸਾਂ ਆਨਲਾਈਨ ਪੋਰਟਲ http://punjabcollegeadmissions.org  ਰਾਹੀਂ ਭਰਨ ਦੀ ਪ੍ਰਕਿਰਿਆ ਇਕ ਫਰਵਰੀ 2019 ਤੋਂ  ਅਰੰਭ ਹੋ ਰਹੀ ਹੈ।ਰੈਗੂਲਰ ਪ੍ਰੀਖਿਆਰਥੀਆਂ ਦੇ ਦਾਖਲੇ ਪੋਰਟਲ ਰਾਹੀਂ ਕਾਲਜਾਂ ਵੱਲੋਂ ਹੋਣਗੇ। ਰੈਗੂਲਰ ਪ੍ਰੀਖਿਆਰਥੀਆਂ ਲਈ ਦਾਖਲਾ ਫਾਰਮ ਭਰ ਕੇ ਬਿਨਾ ਲੇਟ ਫੀਸ ਸਲਿਪ ਕੱਢਣ ਦੀ ਮਿਤੀ 14 ਫਰਵਰੀ 2019 ਹੈ। 250 ਰੁਪਏ ਲੇਟ ਫੀਸ ਨਾਲ 28 ਫਰਵਰੀ, 500 ਰੁਪਏ ਲੇਟ ਫੀਸ ਨਾਲ 15 ਮਾਰਚ 1000 ਰੁਪਏ ਲੇਟ ਫੀਸ ਨਾਲ 28 ਮਾਰਚ ਅਤੇ 2000 ਰੁਪਏ ਲੇਟ ਫੀਸ ਨਾਲ 8 ਅਪ੍ਰੈਲ 2019 ਨਿਰਧਾਰਤ ਕੀਤੀ ਗਈ ਹੈ।
ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਬੈਂਕਾਂ ਵਿਚ ਬਿਨਾ ਲੇਟ ਫੀਸ ਜਮ੍ਹਾ ਕਰਵਾਉਣ ਦੀ ਮਿਤੀ 18 ਫਰਵਰੀ 2019, 250 ਰੁਪਏ ਲੇਟ ਫੀਸ ਨਾਲ 5 ਮਾਰਚ, 500 ਰੁਪਏ ਲੇਟ ਫੀਸ ਨਾਲ 19 ਮਾਰਚ, 1000 ਰੁਪਏ ਲੇਟ ਫੀਸ ਨਾਲ 1 ਅਪ੍ਰੈਲ ਅਤੇ 2000 ਰੁਪਏ ਲੇਟ ਫੀਸ ਨਾਲ 11 ਅਪ੍ਰੈਲ 2019 ਨਿਰਧਾਰਤ ਕੀਤੀ ਗਈ ਹੈ।ਇਸੇ ਤਰ੍ਹਾਂ ਕਾਲਜਾਂ ਵਾਸਤੇ ਡੀਮਾਂਡ ਡਰਾਫਟ ਕੈਸ਼ ਕਾਊਂਟਰ ਤੇ ਬਿਨਾ ਲੇਟ ਫੀਸ ਦੇ ਜਮ੍ਹਾ ਕਰਵਾਉਣ ਦੀ ਮਿਤੀ 20 ਫਰਵਰੀ 2019 ਹੈ।250 ਰੁਪਏ ਲੇਟ ਫੀਸ ਨਾਲ 6 ਮਾਰਚ, 500 ਰੁਪਏ ਲੇਟ ਫੀਸ ਨਾਲ 20 ਮਾਰਚ, 1000 ਰੁਪਏ ਲੇਟ ਫੀਸ ਨਾਲ 2 ਅਪ੍ਰੈਲ ਅਤੇ 2000 ਰੁਪਏ ਲੇਟ ਫੀਸ ਨਾਲ 15 ਅਪ੍ਰੈਲ 2019 ਹੋਵੇਗੀ।
 ਉਨ੍ਹਾਂ ਅਗੇ ਦੱਸਿਆ ਕਿ ਤਿੰਨ ਕੰਮ ਵਾਲੇ ਦਿਨ ਗਰੇਸ ਵਜੋਂ ਇਨ੍ਹਾਂ ਮਿਤੀਆਂ ਵਿਚ ਸ਼ਾਮਲ ਕਰ ਦਿੱਤੇ ਗਏ ਹਨ।ਇਸ ਲਈ ਗਰੇਸ ਪੀਰੀਅਡ ਵਜੋ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।ਉਨ੍ਹਾਂ ਇਹ ਵੀ ਦੱਸਿਆ ਕਿ ਨਿਰਧਾਰਤ ਮਿਤੀਆਂ ਦੀਆਂ ਤਰੀਕਾਂ ਦੇ ਬਾਅਦ ਅਤੇ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾ ਤੱਕ 1000 ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ ਅਤੇ ਇਸ ਉਪਰੰਤ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਤੱਕ ਰਜਿਸਟਰਾਰ ਜੀ ਦੀ ਪ੍ਰਵਾਨਗੀ ਨਾਲ 1000 ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ ਫਾਰਮ ਜਮ੍ਹਾ ਕਰਵਾ ਸਕਦੇ ਹਨ।    

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …

Leave a Reply