Monday, September 21, 2026

ਅਭੀ ਇਲੈਵਨ ਨੇ ਜਿੱਤਿਆ ਸਰਦੂਲ ਸਿੰਘ ਬੰਡਾਲਾ ਯਾਦਗਾਰੀ ਕ੍ਰਿਕਟ ਟੂਰਨਾਮੈਂਟ

PUNJ2901201914ਜੰਡਿਆਲਾ ਗੁਰੂ, 29 ਜਨਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੋਤੀਸਰ ਕ੍ਰਿਕਟ ਕਲੱਬ ਅਤੇ ਭੁਪਿੰਦਰ ਸਿੰਘ ਹੈਪੀ ਕੋਂਸਲਰ ਦੇ ਸਹਿਯੋਗ ਨਾਲ ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ ਦੀ ਯਾਦ ਵਿਚ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਅੱਜ ਗਹਿਰੀ ਕ੍ਰਿਕਟ ਕਲੱਬ ਅਤੇ ਜੰਡਿਆਲਾ ਗੁਰੂ ਦੀ ਨਵੀਂ ਬਣੀ ਟੀਮ ਅਭੀ ਇਲੈਵਨ ਵਿੱਚ ਹੋਇਆ।ਇਸ ਰੋਮਾਂਚਿਕ ਮੈਚ ਵਿੱਚ ਆਖਰੀ ਪਲਾਂ `ਚ ਅਭੀ ਇਲੈਵਨ ਦੀ ਟੀਮ ਨੇ ਸਾਰੀ ਟੀਮ ਨੂੰ ਆਊਟ ਕਰਕੇ 25 ਸਕੋਰ `ਤੇ ਮੈਚ ਉਪਰ ਜਿੱਤ ਲਿਆ ਮੈਨ ਆਫ ਦੀ ਮੈਚ ਸਿਮਰਪ੍ਰੀਤ ਸਿੰਘ ਨੂੰ ਦਿੱਤਾ ਗਿਆ।ਜਿਸ ਨੇ ਸ਼ਾਨਦਾਰ 4 ਵਿਕਟਾ ਲ ੈਕੇ ਟੀਮ ਨੂੰ ਜਿੱਤ ਦਿਵਾਈ। ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਜੇਤੂ ਟੀਮ ਨੂੰ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।ਉਹਨਾਂ ਕਿਹਾ ਕਿ ਨੌਜਵਾਨਾਂ ਦੀ ਮੁੱਖ ਮੰਗ ਨੂੰ ਦੇਖਦੇ ਹੋਏ ਸ਼ਹਿਰ ਵਿਚ ਖੇਡ ਗਰਾਉਂਡ ਉਪਰ 30 ਲੱਖ ਰੁਪਏ ਖਰਚ ਕਰ ਕੇ ਉਸ ਨੂੰ ਸੁੰਦਰ ਦਿੱਖ ਦਿੱਤੀ ਗਈ ਹੈ ਅਤੇ ਜਲਦੀ ਹੀ ਇਸ ਨੂੰ ਸਟੇਡੀਅਮ ਦਾ ਰੂਪ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਮਲਹੋਤਰਾ, ਕਾਂਗਰਸੀ ਆਗੂ ਅਮਰਜੀਤ ਸਿੰਘ, ਰਣਧੀਰ ਸਿੰਘ ਕੋਂਸਲਰ, ਵਿਕਾਸਪਾਲ ਪਾਸੀ, ਅੰਮ੍ਰਿਤ, ਸੁਰਿੰਦਰ ਸੇਠ, ਪਰਮਦੀਪ ਸਿੰਘ ਮਲਹੋਤਰਾ, ਅਮਿਤ ਅਰੋੜਾ, ਅਭੈਜੀਤ ਸਿੰਘ ਕੈਨੇਡਾ ਆਦਿ ਮੌਜੂਦ ਸਨ।ਕੰਵਲਪ੍ਰੀਤ ਅਤੇ ਹਰਮਨਪ੍ਰੀਤ ਨੇ ਅੰਪਾਇਰ ਵਜੋਂ ਡਿਊਟੀ ਨਿਭਾਈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply