Wednesday, September 23, 2026

ਰਾਮ ਸਿੰਘ ਟਰਾਸਪੋਰਟ ਵਿਖੇ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ

PUNJ2901201915ਜੰਡਿਆਲਾ ਗੁਰੂ, 29 ਜਨਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅਮਰ ਸਹੀਦ ਧੰਨ ਧੰਨ ਬਾਬਾ  ਦੀਪ ਸਿੰਘ  ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਤੇਜਿੰਦਰ ਸਿੰਘ ਚੰਦੀ, ਨਵਦੀਪ ਸਿੰਘ ਚੰਦੀ ਅਤੇ ਸਮੂਹ  ਪਰਿਵਾਰ ਵਲੋਂ ਬਾਬਾ ਰਾਮ ਸਿੰਘ ਟਰਾਂਸਪੋਰਟ ਨਿੱਜਰਪੁਰਾ ਵਿਖੇ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੌਗ ਪੈਣ ਉਪਰੰਤ ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਜੰਡਿਆਲਾ ਗੁਰੂ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਕੇ  ਸਮੂਹ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੋਕੇ ਡਾਕਟਰ ਦਲਬੀਰ ਸਿੰਘ ਵੇਰਕਾ ਹਲਕਾ ਇੰਚਾਰਜ, ਜਥੇਦਾਰ ਬਲਜੀਤ ਸਿੰਘ ਜਲਾਲੳਸਮਾ ਸਾਬਕਾ ਹਲਕਾ ਵਿਧਾਇਕ, ਬਿਕਰਮ ਸਿੰਘ ਕੋਟਲਾ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਨੀ ਸਰਮਾ ਮੀਤ ਪਰਧਾਨ, ਸਵਿੰਦਰ ਸਿੰਘ ਚੰਦੀ, ਜਸਪਾਲ ਸਿੰਘ ਬੱਬੂ ਕੋਸਲਰ,ਅਵਤਾਰ ਸਿੰਘ ਕਾਲਾ ਕੋਸਲਰ, ਕੁਲਵੰਤ ਸਿੰਘ ਮਲਹੋਤਰਾ ਸਾਬਕਾ ਕੌਂਸਲਰ, ਗੁਲਜਾਰ ਸਿੰਘ ਧੀਰੇਕੋਟ, ਰਾਜੂ ਅੜਤੀਆ, ਸੁਰਿੰਦਰ ਪਾਲ ਸਿੰਘ  ਸਰਪੰਚ ਸੁਰਜਨ ਸਿੰਘ ਵਾਲਾ, ਪ੍ਰੀਕਸ਼ਤ ਸ਼ਰਮਾ, ਗੋਲਡੀ ਸਰਮਾ ਆਦਿ ਹਾਜ਼ਰ ਸਨ।ਗੁਰੂ ਕਾ ਅਤੁੱਟ ਲੰਗਰ ਵਰਤਿਆ ਅਤੇ ਕੇਕ ਵੀ ਕੱਟਿਆ ਗਿਆ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply