Thursday, March 5, 2026

ਬਦਲੀਆਂ ਰੱਦ ਹੋਣ `ਤੇ ਤਰਨਤਾਰਨ ਤੋਂ ਬਠਿੰਡਾ ਵਾਪਿਸ ਪਹੁੰਚੇ ਅਧਿਆਪਕਾਂ ਦਾ ਸਵਾਗਤ

ਅਧਿਆਪਕ ਮਸਲੇ ਹੱਲ ਹੋਣ ਤੱਕ ਸੰਘਰਸ਼ ਕਰਨ ਦਾ ਲਿਆ ਅਹਿਦ
ਬਠਿੰਡਾ, 30 ਜਨਵਰੀ (ਪੰਜਾਬ ਪੋਸਟ –  ਅਵਤਾਰ  ਸਿੰਘ ਕੈਂਥ) – ਸਰਕਾਰ ਦੁਆਰਾ 8886 ਅਧਿਆਪਕਾਂ ਦੀ ਤਨਖ਼ਾਹ ਕਟੌਤੀ ਤੇ ਲਏ ਗਏ ਅਧਿਆਪਕ ਵਿਰੋਧੀ PUNJ3001201913ਫੈਸਲੇ ਦਾ ਅਧਿਆਪਕਾਂ ਨੇ ਵੱਡੀ ਪੱਧਰ ਵਿਰੋਧ ਕੀਤਾ।। ਸਰਕਾਰ ਨੇ ਤਨਖ਼ਾਹ ਕਟੌਤੀ ਦਾ ਫੈਸਲਾ ਲਾਗੂ ਕਰਨ ਲਈ ਅਧਿਆਪਕਾ ਦੇ ਸੰਘਰਸ਼ ਨੂੰ ਦਬਾਉਣ ਲਈ ਵੱਡੀ ਪੱਧਰ ਤੇ ਬਦਲੀਆਂ, ਮੁਅੱਤਲੀਆਂ ਅਤੇ ਟਰਮੀਨੇਸ਼ਨਾਂ ਕੀਤੀਆਂ। ਸਰਕਾਰ ਦੇ ਹੱਲਿਆ ਦਾ ਟਾਕਰਾ  ਅਧਿਆਪਕ ਵਰਗ ਨੇ ਬੜੀ ਦਲੇਰੀ ਨਾਲ ਕੀਤਾ। ਅਕਤੂਬਰ ਮਹੀਨੇ ਵਿੱਚ ਸਰਕਾਰ ਨੇ ਬਠਿੰਡਾ ਜਿਲ੍ਹੇ ਦੇ 16 ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਤਰਨਤਾਰਨ ਵਿਖੇ ਕਰ ਦਿੱਤੀਆਂ ਸਨ। ਸਿੱਖਿਆ ਵਿਭਾਗ ਦੇ ਅਧਿਕਾਰੀਆ ਨੇ ਸਿਵਲ ਸਰਵਿਸ ਰੂਲਜ਼ ਨੂੰ ਸਿੱਕੇ ਟੰਗ ਕੇ ਅਧਿਆਪਕਾ ਨੂੰ ਜਿਲ੍ਹੇ ਤੋਂ ਬਹਾਰ ਭੇਜਿਆ।ਪਰ ਸਰਕਾਰ ਇਹਨਾਂ ਹੱਲਿਆ ਨਾਲ ਵੀ ਅਧਿਆਪਕ ਸੰਘਰਸ਼ ਨੂੰ ਦਬਾਅ ਨਹੀਂ ਸਕੀ।ਅਧਿਆਪਕ ਆਗੂ ਜਗਸੀਰ ਸਹੋਤਾ (ਸੂਬਾ ਪ੍ਰਧਾਨ ਈਟੀਟੀ ਯੂਨੀਅਨ), ਗੁਰਬਾਜ ਸਿੰਘ,  ਰਣਦੀਪ ਕੌਰ ਖਾਲਸਾ, ਨਵਪ੍ਰੀਤ ਕੌਰ, ਅੰਗਰੇਜ ਸਿੰਘ, ਰਾਮ ਸਿੰਘ ਬਰਾੜ, ਪਰਦੀਪ ਸਿੰਘ, ਭੋਲਾ ਰਾਮ, ਬੱਗਾ ਸਿੰਘ,ਦਲਜੀਤ ਪੂਹਲੀ, ਜਸਵਿੰਦਰ ਸੰਦੋਹਾ, ਅਮਿ੍ਰਤਪਾਲ ਸਿੰਘ, ਜਗਪਾਲ ਸਿੰਘ, ਮਨਸੁਖਜੀਤ ਸਿੰਘ ਪੂਹਲਾ ਅਤੇ ਸੁਖਦੇਵ ਸਿੰਘ ਨੂੰ ਤਰਨਤਾਰਨ ਜਿਲ੍ਹੇ ਦੇ ਦੂਰ-ਦੁਰਾਡੇ ਕੰਢੀ ਖੇਤਰਾਂ ਵਿੱਚ ਬਦਲਿਆ।ਅੰਗਰੇਜ਼ੀ ਅਧਿਆਪਕਾ ਅਨੂ ਬਾਲਾ ਰਾਏਪੁਰ ਨੂੰ ਤਰਨਤਾਰਨ ਭੇਜਿਆ ਸੀ।ਪੰਜਾਬੀ ਲੈਕਚਰਾਰ ਸਸਸਸ ਘੁੰਮਣਕਲਾ ਤੋ ਗੁਰਪ੍ਰੀਤ ਕੌਰ ਨੂੰ ਮਾਨਸਾ ਜਿਲ੍ਹੇ ਵਿੱਚ ਜਿਉਂਦ ਕਲਾ ਵਿਖੇ ਬਦਲੀ ਕੀਤੀ, ਇਸੇ ਤਰ੍ਹਾਂ ਰੇਸ਼ਮ ਸਿੰਘ ਖੇਮੋਆਣਾ ਨੂੰ ਜਿਲ੍ਹੇ ਵਿੱਚ ਜੰਡਾਵਾਲਾ ਤੋ ਆਲੀਕੇ, ਨਵਚਰਨਪ੍ਰੀਤ ਕੌਰ ਨੂੰ ਕਾਹਨ ਸਿੰਘ ਵਾਲਾ ਤੋਂ ਜਿਉਂਦ, ਸੀਐਚਟੀ ਸੁਖਮੰਦਰ ਕੌਰ ਨੂੰ ਸੀਗੋ  ਵਿਖੇ, ਗੁਰਜੰਟ ਸਿੰਘ ਨੂੰ ਲਹਿਰਾ ਸੌਦਾ ਤੋਂ ਮੱਲਵਾਲਾ ਭੇਜਿਆ।ਐਸ.ਐਸ.ਏ / ਰਮਸਾ ਅਧਿਆਪਕ ਆਗੂ ਹਰਜੀਤ ਜੀਦਾ ਨੂੰ ਟਰਮੀਨੇਟ ਕੀਤਾ ਗਿਆ। ਉਸ ਦੀ ਬਹਾਲੀ ਕਰਵਾਈ ਗਈ।
 ਇਸ ਸਮੇਂ ਰੇਸ਼ਮ ਸਿੰਘ ਖੇਮੋਆਣਾ, ਨਵਚਰਨਪਰੀਤ ਕੌਰ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ,ਐਸ ਐਸ ਏ /ਰਮਸਾ ਤੋਂ ਜਿਲ੍ਹਾ ਪ੍ਰਧਾਨ ਅਪਰ ਅਪਾਰ ਸਿੰਘ, ਮਨਜੀਤ ਬਾਜਕ, ਰਤਨਜੋਤ ਸ਼ਰਮਾ,  ਬੀ ਐਡ ਫਰੰਟ ਤੋਂ ਕਰਮਜੀਤ ਜਲਾਲ, ਰਵਿੰਦਰ ਸਿੰਘ, ਰਾਜਵੀਰ ਮਾਨ, ਨਵ ਨਿਯੁਕਤ ਈਟੀਟੀ ਟੀਚਰ ਯੂਨੀਅਨ ਦੇ ਆਗੂ ਜਗਪ੍ਰੀਤ ਸਿੰਘ , 5178 ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ, ਕੁਲਵਿੰਦਰ ਸਿੰਘ, ਵਿਸ਼ਵਾਸ ਕਪਲ, ਭੁਪਿੰਦਰ ਸਿੰਘ, 6060 ਮਾਸਟਰ ਕਾਰਡ  ਸੂਬਾ ਮੀਤ ਪ੍ਰਧਾਨ  ਵਿਕਾਸ ਗਰਗ ਰਾਮਪੁਰਾ,  ਬਲਜੀਤ ਸਿੰਘ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਆਦਿ ਨੇ ਕਿਹਾ ਕਿ ਅਧਿਆਪਕਾ ਦੀਆਂ ਪੂਰਨ ਮੰਗਾਂ ਪ੍ਰਾਪਤ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਭਾਵੇਂ ਸਰਕਾਰ ਕਿੰਨਾ ਵੀ ਜਬਰ ਕਰੇ ਇਸ ਸਮੇਂ ਸਮੂਹ ਸੰਘਰਸ਼ੀ ਅਧਿਆਪਕਾ ਨੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਜਬਰ ਵਿਰੁੱਧ ਵੱਧ ਚੜ੍ਹ ਕੇ ਸੰਘਰਸ਼ ਕਰਨ ਦਾ ਅਹਿਦ ਕੀਤਾ। 9 ਫਰਵਰੀ ਨੂੰ ਪਟਿਆਲਾ ਰੈਲੀ ਵਿੱਚ ਪਹੁੰਚਣ ਦਾ ਅਹਿਦ ਕੀਤਾ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਕਾਸਮੈਟੋਲੋਜੀ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਕਾਸਮੈਟੋਲੋਜੀ ਵਿਸ਼ੇ ’ਤੇ …

Leave a Reply