ਬਠਿੰਡਾ, 30 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਧਾਇਕ, ਗੁਰਮੀਤ
ਸਿੰਘ ਮੀਤ ਹੇਅਰ, ਵਲੋ ਪੰਜਾਬ ਦੇ ਉਘੇ ਸ਼੍ਰੋਮਣੀ ਸਹਿਤਕਾਰ ਓਮ ਪ੍ਰਕਾਸ਼ ਗਾਸੋ ਦੇ ਘਰ ਪਹੁੰਚ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਜਾਣਿਆ।ਉਨਾਂ ਨੇ ਪੰਜਾਬ ਦੇ ਸਮਾਜਿਕ ਤੇ ਸਾਹਿਤਕ ਵਿਸ਼ੇ `ਤੇ ਵਿਚਾਰ ਸਾਂਝੇ ਕੀਤੇ ਅਤੇ ਆਸ਼ੀਰਵਾਦ ਲਿਆ ਤਾਂ ਜੋ ਪੰਜਾਬੀ ਸਹਿਤ ਤੇ ਬੋਲੀ ਦੀ ਰਾਜਨੀਤਿਕ ਮੰਚ ਰਾਹੀਂ ਸੇਵਾ ਕੀਤੀ ਜਾ ਸਕੇ।ਇਸ ਸਮੇਂ ਗਾਸੋ ਵਲੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਗੁਰਮੀਤ ਸਿੰਘ ਮੀਤ ਹੇਅਰ ਦੀ ਪੰਜਾਬ ਦੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਆਪਣੀ ਤਕਰੀਰਾਂ ਰਾਹੀਂ ਸਰਕਾਰ ਦੇ ਕੰਨੀ ਪਾਉਣ ਲਈ ਸ਼ਲਾਘਾ ਕੀਤੀ ਗਈ ਅਤੇ ਲੋਕ ਸਭਾ ਚੋਣਾਂ ਵਿੱਚ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆ।ਇਸ ਸਮੇਂ ਭਗਵੰਤ ਮਾਨ ਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬੀ ਸਹਿਤ ਅਤੇ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯੋਗਦਾਨ ਪਾਜ਼ੁਣ ਵਾਲੇ ਗਾਸੋ ਨੂੰ ਪੰਜਾਬੀ ਸਾਹਿਤ ਦੀ ਯੂਨੀਵਰਸਿਟੀ ਦੱਸਿਆ।
ਇਸ ਸਮੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ, ਜਿਲਾ ਯੂਥ ਪ੍ਰਧਾਨ ਪਰਮਿੰਦਰ ਸਿੰਘ ਭੰਗੂ, ਮਾਸਟਰ ਪ੍ਰੇਮ ਕੁਮਾਰ, ਮਲਕੀਤ ਸਿੰਘ ਠੁਲੇਵਾਲ ਜਿਲਾ ਪ੍ਰਧਾਨ ਆਈ.ਟੀ ਸੈਲ, ਲਵਪ੍ਰੀਤ ਦੀਵਾਨਾ, ਐਡਵੋਕੇਟ ਪਰਵਿੰਦਰ ਸਿੰਘ ਝਲੂਰ, ਸੰਦੀਪ ਸਿੰਘ ਕਰਮਗੜ, ਪੈਰੀ ਸਿੱਧੂ, ਪਿੰਟੂ ਭੱਠਲ, ਪਰਮਜੀਤ ਸੰਧੂ ਪੱਤੀ, ਰਾਮ ਤੀਰਥ ਮੰਨਾ, ਹਰਦੀਪ ਸਿੰਘ, ਮਲਕੀਤ ਸਿੰਘ ਗੋਧਾ, ਜਸਵਿੰਦਰ ਸੰਘੇੜਾ, ਜੱਸੀ ਸੰਘੇੜਾ ਆਦਿ ਆਗੂ ਤੇ ਵਰਕਰ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media