ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਦੇ ਮੋਜੂਦਾ ਸਥਾਨਕ ਪ੍ਰਧਾਨ ਅਤੇ 17 ਫਰਵਰੀ ਨੂੰ ਹੋਣ ਵਾਲੀਆਂ ਚੌਣਾਂ
ਦੇ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਅੱਜ ਚੀਫ਼ ਖਾਲਸਾ ਦੀਵਾਨ ਦੇ ਮੁੱਖ ਦਫ਼ਤਰ ਵਿੱਚ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ, ਮੀਤ ਪ੍ਰਧਾਨ ਸਰਬਜੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਅਤੇ ਸੁਰਿੰਦਰ ਸਿੰਘ ਰੁਮਾਲਿਆ ਵਾਲੇ ਦੀ ਪੰਜ ਮੈਬਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਈ।ਜਿਸ ਵਿੱਚ 17 ਫਰਵਰੀ 2019 ਨੂੰ ਹੋਣ ਵਾਲੀਆਂ ਚੀਫ਼ ਖਾਲਸਾ ਦੀਵਾਨ ਚੋਣਾਂ ਦੇ ਵੱਖ-ਵੱਖ ਪਹਿਲੂਆਂ `ਤੇ ਕਰਦਿਆਂ ਕਮੇਟੀ ਵੱਲੋ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਅਦਾਲਤ ਤੋ ਜਾਰੀ ਹੁਕਮਾਂ ਅਨੁਸਾਰ ਚੋਣਾਂ ਤੋ ਸਟੇਅ ਸਮਾਪਤ ਹੋ ਚੁੱਕਾ ਹੈ ਅਤੇ 24-1-2019 ਨੂੰ ਕਾਰਜਕਾਰੀ ਕਮੇਟੀ ਦੇ ਫੈਸਲੇ ਅਨੁਸਾਰ 17 ਫਰਵਰੀ 2019 ਨੂੰ ਚੋਣਾਂ ਕਰਵਾਉਣ ਦੀ ਮਿਤੀ ਤੈਅ ਕੀਤੀ ਜਾ ਚੁੱਕੀ ਹੈ। ਕਮੇਟੀ ਦੇ ਫੈਸਲੇ ਅਨੁਸਾਰ 1 ਦਸੰਬਰ 2018 ਨੂੰ ਜਦੋ ਅਦਾਲਤ ਵੱਲੋ ਚੋਣਾਂ ਤੇ ਸਟੇਅ ਲਗਾਇਆ ਗਿਆ ਸੀ, ਉਸ ਵੇੇਲੇ ਅਗਲੇ ਦਿਨ 2 ਦਸੰਬਰ 2018 ਨੂੰ ਚੋਣ ਹੋਣੀ ਹੀ ਬਾਕੀ ਰਹਿ ਗਈ ਸੀ ਅਤੇ ਚੋਣ ਪ੍ਰ਼ਕਿਰਿਆ ਦੇ ਸਾਰੇ ਪੜਾਅ ਨਿਯਮ ਅਨੁਸਾਰ ਪੂਰੇ ਕੀਤੇ ਜਾ ਚੁੱਕੇ ਸਨ।
ਹੁਣ ਇਸ ਪੱਧਰ `ਤੇ ਚੋਣ ਪ੍ਰਕਿਰਿਆ ਨਵੇ ਸਿਰਿਓਂ ਸ਼ੁਰੂ ਨਹੀ ਕੀਤੀ ਜਾ ਸਕਦੀ ਅਤੇ ਨਾ ਹੀ ਕੋਈ ਮੈਂਬਰ ਨਾਮਜਦਗੀ ਪੱਤਰ ਦੁਬਾਰਾ ਭਰਨ ਅਤੇ ਵਾਪਿਸ ਲੈਣ ਦੇ ਯੋਗ ਸਮਝਿਆ ਜਾਵੇਗਾ।ਮੋਜੂਦਾ ਸਮੇ ਵਿੱਚ ਨਾਮਜ਼ਦਗੀਆਂ ਅਤੇ ਉਮੀਦਵਾਰੀਆਂ ਬਦਲਣਾ ਸੰਭਵ ਨਹੀ ਹੈ।ਕਿਉਕਿ ਚੋਣ ਪ੍ਰਕਿਰਿਆ ਨਿਯਮ ਅਨੁਸਾਰ ਆਪਣਾ ਅੰਤਿਮ ਪੜਾਅ ਵੀ ਪਾਰ ਕਰ ਚੁੱਕੀ ਹੈ ਅਤੇ ਨਾਮਜਜ਼ਦਗੀਆਂ ਦਾਖਲ ਕਰਨ ਅਤੇ ਵਾਪਸ ਲੈਣ ਦੀ ਡੈਡਲਾਈਨ ਨਿਕਲ ਚੁੱਕੀ ਹੈ।ਸੋ 17 ਫਰਵਰੀ 2019 ਦਿਨ ਐਤਵਾਰ ਤੱਕ ਸਿਰਫ ਚੋਣਾਂ ਕਰਵਾਉਣ ਦਾ ਪੜਾਅ ਹੀ ਪੂਰਾ ਕੀਤਾ ਜਾਵੇਗਾ।
ਸਥਾਨਕ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਦੇ ਧੜੇ ਵੱਲੋ ਪ੍ਰਧਾਨਗੀ ਦੇ ਉਮੀਦਵਾਰ ਨਿਰਮਲ ਸਿੰਘ, ਮੀਤ ਪ੍ਰਧਾਨਗੀ ਦੇ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਅਮਰਜੀਤ ਸਿੰਘ ਵਿਕਰਾਂਤ, ਸਥਾਨਕ ਪ੍ਰਧਾਨ ਦੇ ਉਮੀਦਵਾਰ ਸੁਖਦੇਵ ਸਿਘ ਮੱਤੇਵਾਲ ਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਆਨਰੇਰੀ ਸਕੱਤਰ ਸਰਿੰਦਰ ਸਿੰਘ ਰੁਮਾਲਿਆਂ ਵਾਲੇ ਬਣਾਏ ਗਏ ਹਨ, ਜ਼ੋ ਕਿ ਦੀਵਾਨ ਦੇ ਪ੍ਰਬੰਧਕੀ ਸੁਧਾਰ ਲਈ ਪੂਰੀ ਦ੍ਰਿੜਤਾ ਅਤੇ ਮਿਹਨਤ ਨਾਲ ਸੰਸਥਾ ਲਈ ਕਾਰਜ ਕਰਨਗੇ।ਮੀਟਿੰਗ ਵਿੱਚ ਪੰਜ ਮੈਂਬਰੀ ਕਮੇਟੀ ਤੋ ਇਲਾਵਾ ਸਵਿੰਦਰ ਸਿੰਘ ਕੱਥੂਨੰਗਲ ਤੇ ਹਰਮਿੰਦਰ ਸਿੰਘ ਵੀ ਮੋਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media