Tuesday, October 6, 2026

ਕਿਸਾਨ ਮਜ਼ਦੂਰ ਜਥੇਬੰਧੀ ਵਲੋਂ ਡੀ.ਸੀ ਦਫਤਰ ਅੱਗੇ ਧਰਨਾ 4 ਤੇ 5 ਫਰਵਰੀ ਨੂੰ

PUNJ0102201906ਜੰਡਿਆਲਾ ਗੁਰੂ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਕਿਸਾਨ ਮਜ਼ਦੂਰ ਸੰਘਰਜ਼ ਕਮੇਟੀ ਪੰਜਾਬ ਦੀ ਮੀਟਿੰਗ ਜਿਲਾ ਪ੍ਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਤੇ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਦੀ ਪ੍ਧਾਨਗੀ ਹੇਠ ਮੁੱਖ ਦਫਤਰ ਵਿੱਚ ਹੋਈ।ਜਿਸ ਨੂੰ ਸੂਬਾ ਜਰਨਲ ਸਕੱਤਰ ਸਰਵਨ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਿਸਾਨ ਮਜ਼ਦੂਰ ਜਥੇਬੰਧੀ ਵੱਲੋ ਦੁੱਧ ਦੀ ਮਿਲਾਵਟ ਅਤੇ ਮਿਲਾਵਟ ਤੋਂ ਬਣੀਆਂ ਵਸਤਾਂ, ਬਿਜਲੀ ਬੋਰਡ ਦੇ ਅਧੂਰੇ ਪਏ ਕੰਮਾਂ, ਕੀਟਨਾਸ਼ਕ, ਫਸਲਾਂ ਦੀਆ ਜਹਰੀਲੀਆਂ ਦਵਾਈਆ, ਜਾਨ ਲੇਵਾ ਕੈਮੀਕਲਾਂ ਤੋਂ ਤਿਆਰ ਖਾਣ ਵਾਲੀਆਂ ਵਸਤੁਆਂ, ਜਹਰੀਲੇ ਫਲ, ਸਬਜ਼ੀ ਦੀ ਵਿਕਰੀ ਦੀ ਰੋਕਥਾਮ, ਬੁਢਾਪਾ ਪੈਨਸ਼ਨਾਂ, ਨੀਲੇ ਕਾਰਡ, ਸੇਹਤ ਸੇਵਾਵਾਂ, ਨਰੇਗਾ ਆਦਿ ਲਈ 4-5 ਫਰਵਰੀ ਨੂੰ ਡੀ.ਸੀ ਦਫਤਰ ਅੰਮ੍ਰਿਤਸਰ ਅੱਗੇ ਅਣਮਿਥੇ ਸਮੇ ਲਈ ਧਰਨਾ  ਲਗਾਇਆ ਜਾਵੇਗਾ।
ਇਸ ਮੌਕੇ, ਜੋਨ ਬਾਬਾ ਬਕਾਲਾ ਪ੍ਧਾਨ ਸਤਨਾਮ ਸਿੰਘ ਸਠਿਆਲਾ, ਮੁਖਬੈਨ ਸਿੰਘ ਜੋਧਾ ਨਗਰੀ, ਸਕੱਤਰ ਸਿੰਘ ਕੋਟਲਾ, ਗੁਰਬਿੰਦਰ ਸਿੰਘ ਵਰਪਾਲ, ਦਿਲਬਾਗ ਸਿੰਘ, ਹਰਬਿਦਰ ਸਿੰਘ ਭਲਾਈਪੁਰ, ਪਿਰਾ ਸਿੰਘ ਪੰਡੋਰੀ, ਰਣਜੀਤ ਸਿੰਘ ਕਲੇਰ ਬਾਲਾ ,ਤਰਸੇਮ ਸਿੰਘ, ਗੁਰਦੇਵ ਸਿੰਘ ਆਗੂ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply