Sunday, July 26, 2026

ਨਿਵੇਕਲੇ ਪਤੰਗ ਮੇਲੇ ’ਚ ਰੰਗਾਰੰਗ ਪ੍ਰੋਗਰਾਮ ਟੁੰਬਣਗੇ ਲੋਕਾਂ ਦਾ ਮਨ – ਸਾਕਸ਼ੀ ਸਾਹਨੀ

Sakshi Sahniਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) –  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ‘ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019’ ਦੇ ਦੋਵੇਂ ਦਿਨ ਕੌਮਾਂਤਰੀ ਪੱਧਰ ਦੇ ਪਤੰਗਬਾਜ਼ਾਂ ਵੱਲੋਂ ਭਾਂਤ-ਭਾਂਤ ਦੇ ਪਤੰਗ ਉਡਾਏ ਜਾਣਗੇ ਅਤੇ ਪੰਜਾਬੀ ਤੇ ਪੱਛਮੀ ਡਾਂਸ ਗਰੁੱਪਾਂ ਅਤੇ ਲਾਈਵ ਡੀ.ਜੇ `ਤੇ ਮਿਊਜ਼ੀਕਲ ਬੈਂਡ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ, ਉਥੇ ਬੇਬੀ ਸ਼ੋਅ ਮੁਕਾਬਲਿਆਂ ਵਿੱਚ ਛੋਟੇ ਬੱਚੇ ਵਧੀਆਂ ਪੁਸ਼ਾਕਾਂ ਵਿੱਚ ਸਜ ਕੇ ਰੈਂਪ ’ਤੇ ਤੁਰਨਗੇ ਅਤੇ ਪਤੰਗ ਬਣਾਉਣ, ਰੰਗੋਲੀ ਬਣਾਉਣ, ਪੱਥਰਸਾਜ਼ੀ, ਕੋਲਾਜ ਬਣਾਉਣ, ਲਾਈਵ ਪੇਂਟਿੰਗ ਬਣਾਉਣ, ਖ਼ਜ਼ਾਨਾ ਲੱਭਣ, ਵੁੱਡਨ ਰਿੰਗ, ਕਚਰੇ ਤੋਂ ਵਧੀਆ ਵਸਤਾਂ ਬਣਾਉਣ ਅਤੇ ਤੰਬੋਲਾ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹਿਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਕਰੀਬ 1000 ਵਿਦਿਆਰਥੀ ਇਨ੍ਹਾਂ ਮੁਕਾਬਲਿਆਂ ਦਾ ਸ਼ਿੰਗਾਰ ਬਣਨਗੇ।ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਦੇ ਸਟਾਲ ਲਾਏ ਜਾ ਰਹੇ ਹਨ, ਜਿਥੇ ਦੇਸ਼ ਦੇ ਹਰ ਸੂਬੇ ਦੇ ਖਾਣੇ ਦਾ ਸਵਾਦ ਚੱਖਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਦਿੱਲੀ ਦਾ ਪ੍ਰਸਿੱਧ ਰੌਣਕ ਬੈਂਡ 3 ਫ਼ਰਵਰੀ ਨੂੰ ਸ਼ਾਮ 5.30 ਵਜੇ ਤੋਂ 8 ਵਜੇ ਤੱਕ ਰੰਗਾਰੰਗ ਪ੍ਰੋਗਰਾਮ ਪੇਸ਼ ਕਰੇਗਾ।
ਜ਼ਿਲ੍ਹਾ ਵਾਸੀ ‘ਮਾਸਟਰ ਸ਼ੈਫ਼ ਬਠਿੰਡਾ’ ਦੌਰਾਨ ਪਕਵਾਨ ਬਣਾਉਣ ਦੀ ਕਲਾ ਦਾ ਮੁਜ਼ਾਹਰਾ ਕਰਨਗੇ।ਬਠਿੰਡਾ ਕਾਈਟ ਫ਼ੈਸਟੀਵਲ ਅਤੇ ਫ਼ੇਟ-2019 ਅਧੀਨ ਹੀ ਇੰਡਸਟ੍ਰੀਅਲ ਗਰੋਥ ਏਰੀਆ ਸਥਿਤ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ, ਕੈਟਰਿੰਗ ਟੈਕਨਾਲੌਜੀ ਅਤੇ ਅਪਲਾਈਡ ਨਿਊਟ੍ਰੀਸ਼ਨ (ਆਈ.ਐਚ.ਐਮ ਇੰਸਟੀਚਿਊਟ) ਵਿਖੇ ‘ਮਾਸਟਰ ਸ਼ੈਫ਼ ਬਠਿੰਡਾ’ ਦੇ ਮੁਕਾਬਲੇ ਕਰਵਾਏ ਜਾਣਗੇ।ਮੁਕਾਬਲੇ ਵਿੱਚ ਭਾਗ ਲੈਣ ਦੇ ਚਾਹਵਾਨ ਵਿਅਕਤੀ ਪ੍ਰਸ਼ਾਸਨ ਵੱਲੋਂ ਸਥਾਪਿਤ ਵੈਬਸਾਈਟ ’ਤੇ ਰਜਿਸਟ੍ਰੇਸ਼ਨ ਫ਼ਾਰਮ ਭਰ ਸਕਦੇ ਹਨ ਅਤੇ ਨਿਯਮ ਅਤੇ ਸ਼ਰਤਾਂ ਸਬੰਧੀ ਜਾਣਕਾਰੀ ਲੈ ਸਕਦੇ ਹਨ।
    ਪਤੰਗਬਾਜ਼ੀ ਦੇ ਮੁਕਾਬਲੇ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਜੇਤੂਆਂ ਨੂੰ ਕ੍ਰਮਵਾਰ 5100, 2100 ਅਤੇ 1100 ਰੁਪਏ ਦੇ ਨਕਦ ਇਨਾਮਾਂ ਸਮੇਤ ਹੋਰਨਾਂ ਜੇਤੂਆਂ ਨੂੰ ਸਰਟੀਫ਼ਿਕੇਟ ਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਜਾਣਗੇ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply