Tuesday, August 25, 2026

ਸਰਕਾਰੀ ਮਿਡਲ ਸਕੂਲ ਛੀਨਾ ਰੇਤਲਾ ਦਾ ਸਲਾਨਾ ਸਮਾਰੋਹ ਆਯੋਜਿਤ

PUNJ0102201921ਬਟਾਲਾ, 1 ਫਰਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਰਕਾਰੀ ਮਿਡਲ ਸਕੂਲ ਛੀਨਾ ਰੇਤਲਾ ਬਲਾਕ ਧਾਰੀਵਾਲ  ਗੁਰਦਾਸਪੁਰ ਵਿਖੇ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਗੀਤ, ਕਵਿਤਾ ਤੇ ਸਕਿੱਟਾਂ ਪੇਸ਼ ਕੀਤੀਆ ਗਈਆਂ, ਜਿੰਨਾਂ ਦਾ ਮੁੱਖ ਮਕਸਦ ਸਮਾਜਿਕ ਚੇਤਨਾ, ਭਰੂਣ ਹੱਤਿਆ ਤੇ ਸਮਾਜ ਭਲਾਈ ਸੀ।ਪ੍ਰਿੰਸੀਪਲ ਸੇਖਵਾਂ ਭਾਰਤ ਭੂਸ਼ਣ ਅਤੇ ਬੀ.ਪੀ.ਈ.ਓ ਮਹਿੰਦਰ ਪਾਲ ਨੇ ਰਿਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਪੱਲਵੀ ਅਤੇ ਰਿਤਿਸ਼ ਨੇ ਮੁੱਖ ਮਹਿਮਾਨਾਂ ਦੇ ਆਗਮਨ ਤੇ ਸਵਾਗਤੀ ਭਾਸ਼ਣ ਦਿੱਤਾ।ਸਰਪੰਚ ਸਤਿੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਰੰਗਾਰੰਗ ਪ੍ਰੋਗਰਾਮ ਦਾ ਆਨੰਦ ਮਾਣਿਆ।ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਸਕੂਲ ਸਟਾਫ ਮੈਡਮ ਸੁਰਿੰਦਰ ਕੁਮਾਰੀ, ਮੈਡਮ ਰੰਜੂ ਬਾਲਾ, ਮੈਡਮ ਕਾਮਨਾ, ਸੁਖਵੰਤ ਸਿੰਘ, ਬੀ.ਐਮ.ਟੀ ਧਰਮ ਪਾਲ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply