Monday, July 6, 2026

ਰਾਜ ਪੱਧਰੀ ਬਹੁ ਖੇਡ ਮੁਕਾਬਲਿਆਂ ਦੌਰਾਨ ਓਵਰ ਆਲ ਚੈਂਪੀਅਨ ਬਣਿਆ ਅੰਮ੍ਰਿਤਸਰ

ਗੋਲਡ ਮੈਡਲਿਸਟ ਖਿਡਾਰਨਾ ਕਰਨਗੀਆਂ ਕੌਮੀ ਪੱਧਰ `ਤੇ ਪ੍ਰਦਰਸ਼ਨ
ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ `ਤੇ ਪੰਜਾਬ ਖੇਡ ਵਿਭਾਗ ਦੇ ਵੱਲੋਂ ਫਰੀਦਕੋਟ ਦੇ ਵਿੱਖੇ ਕਰਵਾਏ ਗਏ PUNJ0202201911ਅੰਡਰ-18 ਸਾਲ ਉਮਰ ਵਰਗ ਦੇ ਲੜਕੀਆਂ ਦੇ ਫੁੱਟਬਾਲ, ਬਾਕਸਿੰਗ, ਬਾਸਕਿਟ ਬਾਲ, ਜੁੱਡੋ, ਕਬੱਡੀ, ਖੋ-ਖੋ, ਹੈਂਡਬਾਲ, ਰੈਸਲਿੰਗ ਤੇ ਟੇਬਲ ਟੇਨਿਸ ਮੁਕਾਬਲਿਆਂ ਦੋਰਾਨ ਅੰਮ੍ਰਿਤਸਰ ਦੀਆਂ ਖਿਡਾਰਨਾਂ ਨੇ ਬਿਹਤਰੀਨ ਕਰਦੇ ਹੋਏ ਓੁਵਰ ਆਲ ਚੈਂਪੀਅਨ ਟਰਾਫੀ ਹਾਸਲ ਕੀਤੀ।
ਦੱਸਣਯੋਗ ਹੈ ਕਿ ਜ਼ਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਦੀ ਅਗਵਾਈ ਤੇ ਟੀਮਾਂ ਦੇ ਇੰਚਾਰਜ ਕੋਚ ਦਲਜੀਤ ਸਿੰਘ, ਕੋਚ ਜੇ.ਪੀ ਸਿੰਘ, ਕੋਚ ਗੁਰਮੀਤ ਸਿੰਘ, ਕੋਚ ਕਰਮਜੀਤ ਸਿੰਘ, ਕੋਚ ਨੀਤੂ ਸੱਭਰਵਾਲ, ਕੋਚ ਰਾਜਵਿੰਦਰ ਸਿੰਘ ਆਦਿ ਦੀ ਦੇਖ-ਰੇਖ ਹੇਠ ਫਰੀਦਕੋਟ ਵਿਖੇ ਪਹੁੰਚਿਆ ਅੰਡਰ-18 ਸਾਲ ਉਮਰ ਵਰਗ ਦੀਆਂ ਵੱਖ-ਵੱਖ ਖੇਡ ਖਿਡਾਰਨਾਂ ਨੇ ਆਪੋ-ਆਪਣੇ ਖੇਡ ਖੇਤਰ ਵਿੱਚ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਦੀ ਝੋਲੀ ਵਿੱਚ ਚੈ਼ਪੀਅਨ ਟਰਾਫੀ ਪਵਾ ਕੇ ਅਗਲੇਰੀ ਕੌਮੀ ਪੱਧਰ ਦੀ ਖੇਡ ਪ੍ਰਤੀਯੋਗਤਾ ਲਈ ਰਾਹ ਪੱਧਰਾ ਕੀਤਾ।ਗੋਲਡ ਮੈਡਲ ਹਾਂਸਲ ਕਰਨ ਵਾਲੀਆਂ ਵਿਦਿਆਰਥਣਾਂ ਹੁਣ ਕੌਮੀ ਖੇਡ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਗੀਆਂ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਕੋਚ ਦਲਜੀਤ ਸਿੰਘ, ਕੋਚ ਜੇ.ਪੀ ਸਿੰਘ, ਕੋਚ ਕਰਮਜੀਤ ਸਿੰਘ, ਕੋਚ ਗੁਰਮੀਤ ਸਿੰਘ, ਕੋਚ ਨੀਤੂ ਸੱਭਰਵਾਲ, ਕੋਚ ਰਾਜਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ 4 ਦਿਨਾਂ ਰਾਜ ਪੱਧਰੀ ਇੰਨ੍ਹਾਂ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰ ਤੇ ਹੋਏ ਖੇਡ ਮੁਕਾਬਲਿਆਂ ਵਿੱਚ ਚੈਂਪੀਅਨ ਰਹੀਆਂ ਖਿਡਾਰਨਾਂ ਨੂੰ ਮੌਕਾ ਦਿੱਤਾ ਗਿਆ।ਜਿੰਨ੍ਹਾ ਨੇ ਆਪਣੀ ਖੇਡਸ਼ੈਲੀ ਦਾ ਲੋਹਾ ਮਨਵਾਇਆ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਅੰਡਰ-18 ਸਾਲ ਉਮਰ ਵਰਗ ਦੇ ਲੜਕੀਆਂ ਦੇ ਫੁੱਟਬਾਲ, ਬਾਕਸਿੰਗ, ਬਾਸਕਿਟ ਬਾਲ, ਜੁੱਡੋ, ਕਬੱਡੀ, ਖੋ-ਖੋ, ਹੈਂਡਬਾਲ, ਰੈਸਲਿੰਗ ਤੇ ਟੇਬਲ ਟੈਨਿਸ ਮੁਕਾਬਲਿਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ, ਡਿਪਟੀ ਡਾਇਰੈਕਟਰ ਤੇ ਜ਼ਿਲ੍ਹਾ ਡੀ.ਐਸ.ਓ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਵੀ ਉਨ੍ਹਾਂ ਦੀ ਖਿਡਾਰਨਾਂ ਬੇਹਤਰ ਪ੍ਰਦਰਸ਼ਨ ਕਰਨਗੀਆਂ।
ਖਿਡਾਰਨਾਂ ਦੀ ਇਸ ਪ੍ਰਾਪਤੀ ਤੇ ਜ਼ਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਸਹਾਇਕ ਨੇਹਾ ਚਾਵਲਾ ਸੋਨੀ, ਉਘੀ ਖੇਡ ਪ੍ਰਮੋਟਰ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਆਦਿ ਨੇ ਖਿਡਾਰਨਾਂ ਉਨ੍ਹਾਂ ਦੇ ਸਕੂਲ ਪ੍ਰਬੰਧਕਾਂ ਤੇ ਮਾਪਿਆ ਨੂੰ ਵਧਾਈ ਦਿੱਤੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply