ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਸੰਪੰਨ ਹੋਇਆਂ ਰਾਜ ਪੱਧਰੀ ਦੋ ਰੋਜ਼ਾ ਪਲੇਠੀਆਂ ਮਾਸਟਰਜ਼
ਗੇਮਜ਼ ਦੇ ਵਿੱਚ ਅੰਮ੍ਰਿਤਸਰ ਦੇ ਮਹਿਲਾ-ਪੁਰਸ਼ ਖਿਡਾਰੀਆਂ ਦਾ ਮੁਕੰਮਲ ਦਬਦਬਾ ਰਿਹਾ। ਜ਼ਿਲ੍ਹਾ ਇਕਾਈ ਦੇ ਸਰਕਦਾ ਅਹੁੱਦੇਦਾਰ ਤੇ ਕੌਮਾਤਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ. ਦੀ ਅਗੁਵਾਈ ਦੇ ਵਿੱਚ ਗਏ ਦਰਜ਼ਨਾ ਮਹਿਲਾ-ਪੁਰਸ਼ ਮਾਸਟਰਜ਼ ਖਿਡਾਰੀਆਂ ਆਪੋ-ਆਪਣੇ ਉਮਰ ਵਰਗ ਦੇ ਖੇਡ ਮੁਕਾਬਲਿਆਂ ਦੇ ਵਿੱਚ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਤੇ ਟ੍ਰਾਫੀਆਂ ਆਪਣੇ ਨਾਮ ਕੀਤੀਆਂ।ਮਹਿਲਾਵਾਂ ਦੇ 35 ਸਾਲ ਤੋਂ ਉੱਪਰਲੇ ਉਮਰ ਵਰਗ ਦੇ ਲੰਮੀ ਛਾਲ ਮੁਕਾਬਲੇ ਵਿੱਚ ਫਰਸਟ ਰਹੀ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਨਾਲ ਸਬੰਧਤ ਮਨਜੀਤ ਕੌਰ ਨੇ ਗੋਲਡ ਮੈਡਲ, ਫਰਸਟ ਰਨਰਜ਼ਅੱਪ ਰਹੀ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਛੇਹਰਟਾ ਨਾਲ ਸਬੰਧਤ ਹਰਪਵਨਪ੍ਰੀਤ ਕੌਰ ਸੰਧੂ ਨੇ ਸਿਲਵਰ ਮੈਡਲ, ਸੈਕੰਡ ਰਨਰਜ਼ਅੱਪ ਰਹੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਇੰਦਰਜੀਤ ਕੌਰ ਨੇ ਬਰਾਉਂਜ ਮੈਡਲ ਹਾਂਸਲ ਕੀਤਾ। ਇਸੇ ਦੌਰਾਨ ਗੋਲਾ ਸੁੱਟਣ ਮੁਕਾਬਲੇ ਵਿੱਚ ਰਾਜਵਿੰਦਰ ਕੌਰ ਲੁਧਿਆਣਾ ਨੇ ਪਹਿਲੇ ਸਥਾਨ ਤੇ ਰਹਿੰਦੇ ਹੋਏ ਗੋਲਡ ਮੈਡਲ, ਇੰਦਰਜੀਤ ਕੌਰ ਨੇ ਦੂਜੇ ਸਥਾਨ ਤੇ ਰਹਿੰਦੇ ਹੋਏ ਸਿਲਵਰ ਮੈਡਲ ਜਦੋਂ ਕਿ ਹਰਪਵਨਪ੍ਰੀਤ ਕੌਰ ਸੰਧੂ ਅੰਮ੍ਰਿਤਸਰ ਨੇ ਤੀਜੇ ਸਥਾਨ ਰਹਿੰਦੇ ਹੋਏ ਬਰਾਉਂਜ਼ ਮੈਡਲ ਹਾਂਸਲ ਕੀਤਾ।
ਇਸੇ ਤਰ੍ਹਾਂ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ., ਅਜੀਤ ਸਿੰਘ ਰੰਧਾਵਾ, ਕੁਲਵੰਤ ਸਿੰਘ, ਭਗਵਾਨ ਦਾਸ, ਅਵਤਾਰ ਸਿੰਘ ਜੀ.ਐਨ.ਡੀ.ਯੂ., ਸਰਵਨ ਸਿੰਘ ਆਦਿ ਖਿਡਾਰੀਆਂ ਨੇ ਵੀ ਬੇਮਿਸਾਲ ਪ੍ਰਦਰਨ ਕਰਦੇ ਹੋਏ ਗੋਲਡ, ਸਿਲਵਰ ਤੇ ਬਰਾਉਂਜ ਮੈਡਲ ਹਾਂਸਲ ਕਰਕੇ ਜ਼ਿਲ੍ਹੇ ਦਾ ਨਾਮ ਖੇਡ ਖਾਕੇ ਤੇ ਚਮਕਾਇਆ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਮਾਸਟਰਜ਼ ਗੇਮਸ ਐਸੋਸੀਏਸ਼ਨ ਇੰਡੀਆ ਦੇ ਸੈਕਟਰੀ ਵਿਨੋਦ ਕੁਮਾਰ ਤੇ ਸੂਬਾ ਇਕਾਈ ਦੇ ਕਨਵੀਨਰ ਮੇਜਰ ਬਲਰਾਜ ਸਿੰਘ ਨੇ ਸਾਝੇ ਤੌਰ ਤੇ ਅਦਾ ਕੀਤੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media