ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਜਲੰਧਰ ਵਿਖੇ ਸੰਪੰਨ ਹੋਈਆਂ 2 ਦਿਨਾਂ ਰਾਜ ਪੱਧਰੀ ਪਲੇਠੀਆਂ ਮਾਸਟਰਜ਼ ਗੇਮਜ਼ ਦੇ ਦੌਰਾਨ ਅੰਮ੍ਰਿਤਸਰ ਦੇ
ਮਾਸਟਰਜ਼ ਖਿਡਾਰੀਆਂ ਦੀ ਕਾਰਜ਼ਸ਼ੈਲੀ ਬੇਮਿਸਾਲ ਰਹੀ।ਜ਼ਿਲ੍ਹਾ ਟੀਮ ਇੰਚਾਰਜ ਤੇ ਕਨਵੀਨਰ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਦੀ ਅਗਵਾਈ ਵਿੱਚ ਗਏ ਦਰਜਨਾਂ ਮਾਸਟਰਜ਼ ਖਿਡਾਰੀਆਂ ਨੇ ਵੱਖ-ਵੱਖ ਖੇਡ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਦਾ ਲੋਹਾ ਮਨਵਾ ਕੇ ਕਈ ਮੈਡਲ ਤੇ ਟ੍ਰਾਫੀਆਂ ਆਪਣੇ ਨਾਮ ਕੀਤੀਆਂ।ਵਾਪਿਸ ਅੰਮ੍ਰਿਤਸਰ ਪੁੱਜੇ ਇੰੰਨ੍ਹਾਂ ਮਾਸਟਰਜ਼ ਖਿਡਾਰੀਆਂ ਦਾ ਬਾਲ-ਕ੍ਰਿਸ਼ਨ ਸ਼ਰਮਾ ਚੇਅਰਮੈਨ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਤੇ ਖੇਡ ਪ੍ਰਮੋਟਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਅੰਤਰਰਾਸ਼ਟਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ. ਤੇ ਬਾਲ ਕ੍ਰਿਸ਼ਨ ਸ਼ਰਮਾ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਦੋ ਦਿਨਾਂ ਰਾਜ ਪੱਧਰੀ ਪਲੇਠੀਆਂ ਮਾਸਟਰਜ਼ ਗੇਮਜ਼ ਦੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਕੜਾਕੇ ਦੀ ਸਰਦੀ ਦੇ ਬਾਵਜ਼ੂਦ ਵੀ ਬੇਮਿਸਾਲ ਖੇਡ ਪ੍ਰਦਰਸ਼ਨ ਕੀਤਾ ਤੇ ਆਪਣੇ ਜ਼ਿਲ੍ਹੇ ਦਾ ਨਾਮ ਖੇਡ ਖਾਕੇ `ਤੇ ਚਮਕਾਇਆ।ਉਨ੍ਹਾਂ ਦੱਸਿਆ ਕਿ ਹੁਣ ਇਹ ਖਿਡਾਰੀ ਉਤਰਾਖੰਡ ਦੇ ਦੇਹਰਾਦੂਨ ਵਿਖੇ ਹੋਣ ਵਾਲੀ ਕੌਮੀ ਖੇਡ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਗੇੇ।
ਇਸ ਮੌਕੇ ਅਵਤਾਰ ਸਿੰਘ ਜੀ.ਐਨ.ਡੀ.ਯੂ, ਅਜੀਤ ਸਿੰਘ ਰੰਧਾਵਾ, ਸਵਰਨ ਸਿੰਘ ਜੀ.ਐਨ.ਡੀ.ਯੂ ਐਡਵੋਕੇਟ ਸਿਆਲਕੋਟੀ, ਭਗਵਾਨ ਦਾਸ, ਕਸ਼ਮੀਰ ਸਿੰਘ ਪੰਡੋਰੀ, ਕਸ਼ਮੀਰ ਸਿੰਘ ਭੈਣੀ, ਸ਼ੁਬੇਗ ਸਿੰਘ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media