ਚੈਂਪੀਅਨ ਬਣ ਕੇ ਹੀ ਵਾਪਿਸ ਪਰਤੇਗੀ ਪੰਜਾਬ ਦੀ ਬਾਕਸਿੰਗ ਟੀਮ – ਜੇ.ਪੀ ਸਿੰਘ
ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਫ਼ਰੀਦਕੋਟ ਵਿਖੇ ਕਰਵਾਈਆਂ ਗਈਆਂ ਲੜਕੀਆਂ ਦੀਆਂ ਅੰਡਰ-18 ਸਾਲ ਉਮਰ ਵਰਗ ਪੰਜਾਬ ਸਕੂਲ ਖੇਡਾਂ ਦੇ ਦੌਰਾਨ ਹੋਏ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ ਅੰਮ੍ਰਿਤਸਰ ਦੀਆਂ ਲੜਕੀਆਂ ਦੂਜੇ ਸਥਾਨ ਤੇ ਰਹਿੰਦੇ ਹੋਏ ਫਰਸਟ ਰਨਰਜ਼ਅੱਪ ਬਣੀਆਂ। ਇੰਚਾਰਜ ਕੋਚ ਜੇ.ਪੀ ਸਿੰਘ ਦੀ ਦੇਖ-ਰੇਖ ਹੇਠ ਉਪਰੋਕਤ ਖੇਡ ਪ੍ਰਤੀਯੋਗਤਾ ਵਿੱਚ ਸ਼ਮੂਲੀਅਤ ਕਰਨ ਗਈਆਂ ਖਿਡਾਰਨਾਂ ਨੇ 4 ਦਿਨਾ ਸੂਬਾ ਪੱਧਰੀ ਇਸ ਖੇਡ ਪ੍ਰਤੀਯੋਗਤਾ ਦੇ ਦੌਰਾਨ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੁਕਾਬਲੇ ਵਿੱਚ ਜਗ੍ਹਾ ਬਣਾਈ ਤੇ ਬੜੇ ਥੋੜੇ ਅੰਕਾਂ ਦੇ ਫਰਕ ਨਾਲ ਦੂਸਰੇ ਸਥਾਨ ਤੇ ਰਹਿੰਦੇ ਹੋਏ ਫਰਸਟ ਰਨਰਜ਼ਅੱਪ ਦਾ ਖਿਤਾਬ ਹਾਂਸਲ ਕੀਤਾ।ਕੋਚ ਜੇ.ਪੀ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਜ਼ਿਲ੍ਹਾ ਮਹਿਲਾ ਬਾਕਸਿੰਗ ਟੀਮ ਦੇ ਵਿੱਚ ਵੱਖ-ਵੱਖ ਸਕੂਲਾਂ ਦੀਆਂ ਅਲੱਗ-ਅਲ਼ੱਗ ਭਾਰ ਵਰਗ ਦੀਆਂ ਖਿਡਾਰਨਾਂ ਨੇ ਵਿਰੋਧੀ ਖਿਡਾਰਨਾਂ ਨਾਲ ਲੋਹਾ ਲੈਂਦੇ ਹੋਏ ਵੱਖ-ਵੱਖ ਪ੍ਰਕਾਰ ਦੇ ਮੈਡਲ ਸਰਟੀਫਿਕੇਟ ਤੇ ਖੇਡ ਕਿੱਟਾ ਹਾਸਲ ਕੀਤੀਆਂ। ਉਨ੍ਹਾਂ ਦੱਸਿਆ ਕਿ ਗੋਲਡ ਮੈਡਲਿਸਟ ਖਿਡਾਰਨਾ ਕੌਮੀ ਪੱਧਰ ਦੀ ਖੇਡ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਗੀਆਂ।ਜਿਸ ਦੇ ਲਈ ਰਾਜ ਪੱਧਰੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹਨਾਂ ਖਿਡਾਰਨਾਂ ਦੇ ਪ੍ਰਿੰਸੀਪਲਾਂ, ਖੇਡ ਮੁਖੀਆਂ ਤੇ ਮਾਪਿਆਂ ਨੂੰ ਵਿਸ਼ਵਾਸ਼ ਵਿੱਚ ਲੈਣ ਤੋਂ ਬਾਅਦ ਅਗਲੇਰੀ ਖੇਡ ਪ੍ਰਤੀਯੋਗਤਾ ਲਈ ਭੇਜਿਆ ਜਾਵੇਗਾ।ਪੰਜਾਬ ਦੀ ਇਹ ਬਾਕਸਿੰਗ ਟੀਮ ਚੈਂਪੀਅਨ ਬਣ ਕੇ ਹੀ ਵਾਪਿਸ ਪਰਤੇਗੀ।ਜੇ.ਪੀ ਸਿੰਘ ਨੇ ਖੇਡ ਵਿਭਾਗ ਪੰਜਾਬ ਦੇ ਅਫਸਰਾਨ ਤੇ ਜ਼ਿਲ੍ਹਾ ਡੀ.ਐਸ.ਓ ਜੀ.ਐਸ ਰਿਆੜ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਇੰਚਾਰਜ ਕੋਚ ਦਲਜੀਤ ਸਿੰਘ, ਕੋਚ ਗੁਰਮੀਤ ਸਿੰਘ, ਕੋਚ ਕਰਮਜੀਤ ਸਿੰਘ, ਕੋਚ ਨੀਤੂ ਸੱਭਰਵਾਲ, ਕੋਚ ਰਾਜਵਿੰਦਰ ਕੌਰ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਐਨਮ ਸੰਧੂ ਆਦਿ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …