ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਅੰਜ਼ਨਾ ਗੁਪਤਾ ਦੀ ਅਗਵਾਈ `ਚ
ਗਣਤੰਤਰ ਦਿਵਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਨੰਨੇ-ਨੰਨੇ ਬੱਚਿਆਂ ਨੇ ਦੇਸ਼ ਭਗਤੀ ਦਾ ਸੁੰਦਰ ਗੀਤ ਗਾਇਆ।ਨਾਟਕ ਨਾਲ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ। ਦੇਸ਼ ਭਗਤਾਂ ਦੀ ਪੋਸ਼ਾਕ ਵਿੱਚ ਸੱਜੇ ਨੰਨੇ-ਨੰਨੇ ਬੱਚੇ ਬਹੁਤ ਆਕਰਸ਼ਕ ਲੱਗ ਰਹੇ ਸੀ।ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਣਤੰਤਰ ਦਿਵਸ ਸਾਡੇ ਦੇਸ਼ ਦੇ ਸਵੈ-ਮਾਣ ਅਤੇ ਆਦਰ ਨਾਲ ਜੁੜਿਆ ਦਿਵਸ ਹੈ।ਇਸ ਦਿਨ ਭਾਰਤ ਸੰਪ੍ਰਦਾ, ਧਰਮ ਨਿਰਪੱਖ, ਸਮਾਜਵਾਦੀ, ਲੋਕਤੰਤਰਿਕ ਗਣਤੰਤਰ ਘੋਸਿ਼ਤ ਹੋਇਆ।ਅਜ਼ਾਦੀ ਦੀ ਲੰਬੀ ਲੜਾਈ ਲੜਣ ਤੋਂ ਬਾਅਦ ਭਾਰਤ ਨੂੰ ਆਪਣਾ ਸੰਵਿਧਾਨ ਮਿਲਿਆ।
ਇਸ ਦਿਨ ਨੂੰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਣਾ, ਸਾਡੀ ਰਾਸ਼ਟਰੀ ਏਕਤਾ ਅਤੇ ਸ਼ਕਤੀ ਦਾ ਸੂਚਕ ਹੈ।ਭਾਰਤੀਆਂ ਨੂੰ ਚਾਹੀਦਾ ਹੈ ਕਿ ਉਹ ਮੁਸ਼ਕਿਲਾਂ ਨਾਲ ਮਿਲੀ ਅਜ਼ਾਦੀ ਦਾ ਮੁੱਲ ਪਹਿਚਾਨਣ ਅਤੇ ਦੇਸ਼ ਦੇ ਲਈ ਵਫਾਦਾਰ ਰਹਿਣ।ਸਮਾਜ ਨੂੰ ਨੁਕਸਾਨ ਪਹੰੁਚਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਦਾ ਵਿਰੋਧ ਕਰਨ ਅਤੇ ਉਨ੍ਹਾ ਦੇਸ਼ ਭਗਤਾਂ ਨੂੰ ਯਾਦ ਰੱਖਣ ਜਿੰਨ੍ਹਾਂ ਦੀ ਬਦੌਲਤ ਅਸੀਂ ਅਜ਼ਾਦ ਭਾਗਤ ਵਿੱਚ ਸਾਹ ਲੈ ਰਹੇ ਹਾਂ।
ਅੰਤ ਵਿੱਚ ਬੱਚਿਆਂ ਨੇ ਪ੍ਰਣ ਲਿਆ ਕਿ ਉਹ ਸਦਾ ਦੇਸ਼ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਅਵਸਰ ਤੇ ਕਲਾਸਾਂ ਵਿੱਚ ਦੇਸ਼-ਪ੍ਰੇਮ ਸਬੰਧੀ ਵਿਸਿ਼ਆਂ `ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media