Saturday, September 26, 2026

ਸਰਸਵਤੀ ਹੈਲਥ ਕਲੱਬ ਵਲੋ ਟਰਾਫੀ ਤੇ ਸੋਨੇ ਦੀ ਚੈਨ ਨਾਲ ਬੰਟੀ ਦਾ ਸਨਮਾਨ

ਜੰਡਿਆਲਾ ਗੁਰੁ, 3 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਥਾਨਕ ਸਰਸਵਤੀ ਹੈਲਥ ਕਲੱਬ ਦੇ ਪ੍ਧਾਨ ਵਰਿੰਦਰ ਸੂਰੀ ਤੇ ਕਲੱਬ ਦੇ ਨੌਜਵਾਨਾ ਵPUNJ0302201909ਲੋਂ ਬੰਟੀ ਨੂੰ `ਮਿਸ ਯੂ ਮਿਸ ਯੂ` ਨਵੇਂ ਆਏ ਗਾਣੇ ਲਈ ਸੋਨੇ ਦੀ ਚੈਨ, ਨੋਟਾਂ ਦਾ ਹਾਰ ਅਤੇ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਪੱਤਰਕਾਰਾਂਾ ਨੂੰ ਜਾਣਕਾਰੀ ਦਿੰਦੇ ਹੋਏ ਬੰਟੀ ਨੇ ਦੱਸਿਆ ਕਿ ਉਸ ਦਾ ਨਵਾਂ ਗਾਣਾ `ਮਿਸ ਯੂ ਮਿਸ ਯੂ` ਆ ਗਿਆ ਹੈ ਅਤੇ ਸਾਰੇ ਲੋਕ ਇਸ ਗਾਣੇ ਨੂੰ ਬਹੁਤ ਪਸੰਦ ਕਰ  ਰਹੇ ਹਨ।ਸਰਸਵਤੀ ਹੈਲਥ ਕਲੱਬ ਦੇ ਪ੍ਧਾਨ ਵਰਿੰਦਰ ਸੂਰੀ ਨੇ ਕਿਹਾ ਪਹਿਲਾਂ ਛੋਟਾ ਵੀਰ ਬੰਟੀ ਮਿਸਟਰ ਪੰਜਾਬ ਵਿੱਚ ਪਹੁੰਚਿਆ ਸੀ, ਉਥੇ ਮਿਹਨਤ ਕਰਨ ਨਾਲ ਹੀ ਅੱਗੇ ਵਧਿਆ ਹੈ ਅਤੇ ਹੁਣ ਉਸ ਦਾ ਨਵਾਂ ਗਾਣਾ `ਮਿਸ ਯੂ ਮਿਸ ਯੂ` ਆਇਆ ਹੈ।ਸੂਰੀ ਦਾ ਇਹ ਉਪਰਾਲਾ ਨੌਜਵਾਨਾਂ ਨੂੰ ਨਸ਼ਿਆ ਵਰਗੀ ਭਿਆਨਕ ਬਿਮਾਰੀ ਤੋ ਬਚਾਉਣ ਲਈ ਹੈ ।ਇਸ ਮੋਕੇ ਸਰਸਵਤੀ ਹੈਲਥ ਕਲੱਬ ਦੇ ਕੋਚ ਪ੍ਦੀਪ ਸੂਰੀ, ਸੰਨੀ ਸੂਰੀ, ਰਾਕੇਸ਼ ਆਨੰਦ, ਪਿੰਕੂ ਆਨੰਦ, ਸਿੰਵ ਕੁਮਾਰ ਦਾਰਾ, ਡਿੰਪਲ, ਰਾਜਨ ਆਨੰਦ, ਅਭੀ, ਮੰਗਾ, ਸੁਮੀਤ ਆਨੰਦ, ਮੋਤੀ ਆਨੰਦ, ਡਾ.ਪਸਾਹਨ, ਮੋਤੀ ਸੂਰੀ, ਸੰਨੀ ਗੁਰੂ, ਸੋਨੂੰ, ਸਾਬ, ਹੀਰਾ ਮਾਹੀ, ਸਾਹਿਲ, ਡਿੰਪਲ,ਪਿ੍ੰਸ ਜੰਡਿਆਲਾ ਆਦਿ ਵੀ ਮੌਜੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply