Wednesday, March 4, 2026

ਸੁਨੀਲ ਮੈਂਬਰ ਜਾਖੜ ਨੇ ਵਿਧਾਨ ਸਭਾ ਹਲਕਾ ਸੁਜਾਨਪੁਰ ਤੇ ਭੋਆ ਦੀਆਂ ਪੰਚਾਇਤਾਂ ਨੂੰ ਵੰਡੇ ਚੈਕ

ਪਠਾਨਕੋਟ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ/ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਦੋ ਵੱਖ-ਵੱਖ ਸਥਾਨਾਂ ਵਿਧਾਨ ਸਭਾ PUNJ0302201912ਹਲਕਾ ਸੁਜਾਨਪੁਰ ਦੇ ਪਿੰਡ ਉਚਾ ਥੜ੍ਹਾਂ ਹਲਕਾ ਭੋਆ ਵਿਖੇ ਸੰਗਤ ਦਰਸ਼ਨ ਲਾਏ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਸੰਗਤ ਦਰਸ਼ਨ ਦੋਰਾਨ ਸੰਸਦ ਵੱਲੋਂ ਵਿਧਾਨ ਸਭਾ ਹਲਕਾ ਸੁਜਾਨਪੁਰ ਲਈ 9,71,14,234 ਰੁਪਏ ਦੇ ਚੈਕ ਵੰਡੇ ਗਏ ਜਿਸ ਵਿੱਚ 3,14,49,234 ਰੁਪਏ ਦੀ ਰਾਸ਼ੀ 14ਵੇਂ ਵਿੱਤ ਕਮਿਸ਼ਨ ਵਿੱਚੋਂ, 1,10,65000 ਰੁਪਏ ਦੀ ਰਾਸ਼ੀ ਐਮ.ਪੀ. ਫੰਡ ਵਿਚੋਂ ਅਤੇ 5 ਕਰੋੜ 46 ਲੱਖ ਰੁਪਏ ਦੀ ਰਾਸ਼ੀ ਦਿਹਾਤੀ  ਡਿਵੈਲਪਮੈਂਟ ਫੰਡ ਵਿੱਚੋਂ ਦਿੱਤੀ ਗਈ। ਇਸੇ ਹੀ ਤਰ੍ਹਾਂ ਵਿਧਾਨ ਸਭਾ ਹਲਕਾ ਭੋਆ ਦੇ ਵਿਕਾਸ ਕਾਰਜਾਂ ਲਈ 9,96,67,225 ਰੁਪਏ ਦੇ ਚੈਕ ਵੰਡੇ ਜਿਸ ਵਿੱਚ 3,64,67,225 ਰੁਪਏ ਦੀ ਰਾਸ਼ੀ 14ਵੇਂ ਵਿੱਤ ਕਮਿਸ਼ਨ ਵਿੱਚੋਂ, 1 ਕਰੋੜ 32 ਲੱਖ ਰੁਪਏ ਦੀ ਰਾਸ਼ੀ ਐਮ.ਪੀ. ਫੰਡ ਵਿੱਚੋਂ ਅਤੇ 5 ਕਰੋੜ ਦੀ ਰਾਸ਼ੀ ਰੁਰਲ ਡਿਵੈਲਪਮੈਂਟ ਫੰਡ ਵਿੱਚੋਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਲੋਕਾਂ ਦਾ ਧੰਨਵਾਦੀ ਹਾਂ ਕਿ ਲੋਕਾਂ ਨੇ ਜਿਸ ਯਕੀਨ ਨਾਲ ਉਨ੍ਹਾਂ ਦੀ ਚੋਣ ਕੀਤੀ ਸੀ ਇਹ ਜਿਲ੍ਹਾ ਪਠਾਨਕੋਟ/ਗੁਰਦਾਸਪੁਰ ਦੇ ਲੋਕਾਂ ਦਾ ਅਹਿਸਾਨ ਹੈ ਅਤੇ ਆਪਣੇ 1 ਸਾਲ 3 ਮਹੀਨੇ 18 ਦਿਨਾਂ ਦੇ ਦੋਰਾਨ ਹਰੇਕ ਦਿਨ ਜਿਲ੍ਹੇ ਦੇ ਵਿਕਾਸ ਲਈ ਅਵਾਜ ਚੁੱਕ ਰਹੇ ਹਨ।ਉਨ੍ਹਾਂ ਕਿਹਾ ਕਿ ਧਾਰ ਖੇਤਰ ਅੰਦਰ ਲੋਕਾਂ ਨੂੰ ਜੋ ਪੀਣ ਵਾਲੇ ਪਾਣੀ ਦੀ ਕਿੱਲਤ ਰਹਿੰਦੀ ਹੈ, ਉਸ ਨੂੰ ਦੂਰ ਕਰਨ ਲਈ ਕਰੀਬ 10 ਕਰੋੜ ਰੁਪਏ ਖਰਚ ਕਰਨ ਦੀ ਯੋਜਨਾਂ ਹੈ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਨਿਆੜੀ ਵਿਖੇ ਜੋ ਆਈ.ਟੀ.ਆਈ ਕਾਲਜ ਬਣਾਉਣ ਦਾ ਕਾਰਜ ਬੰਦ ਪਿਆ ਸੀ, ਉਹ ਵੀ ਜਲਦੀ ਸੁਰੂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਕਨੀਕੀ ਸਿੱਖਿਆ ਮੰਤਰੀ ਨਾਲ ਗੱਲ ਹੋਈ ਹੈ, ਜਲਦੀ ਹੀ ਉਸ ਪ੍ਰੋਜੈਕਟ ਦੇ ਲਈ ਕਰੀਬ 8 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ।
ਉਨ੍ਹਾ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਬੇਰੋਜਗਾਰੀ ਦੀ ਹੈ ਜਿਸ ਲਈ ਕੈਪਟਨ ਸਾਹਿਬ ਜੀ ਦੇ ਉਪਰਾਲਿਆਂ ਸਦਕਾ ਪਠਾਨਕੋਟ ਵਿੱਚ ਲਗਾਈ ਗਈ ਪੈਪਸੀਕੋ ਇੰਡਸਟਰੀ ਨਾਲ ਕਰੀਬ 10 ਹਜਾਰ ਪਰਿਵਾਰਾਂ ਨੂੰ ਰੋਜਗਾਰ ਮਿਲੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਨਸਲ ਦੇ ਪਸੂ ਦੇ ਕੇ, ਉਨ੍ਹਾਂ ਪਿੰਡਾ ਅੰਦਰ ਮਿੰਨੀ ਸੈਂਟਰ ਲਗਾਏ ਜਾਣਗੇ ਅਤੇ ਲੋਕਾਂ ਦਾ ਜੀਵਨ ਬਦਲੇਗਾ, ਇਸ ਤੋਂ ਇਲਾਵਾ ਬਾਗਬਾਨਾਂ ਨੂੰ ਵੀ ਵਧੇਰੇ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਬੇਰਾਜ ਪ੍ਰੋਜੈਕਟ ਚਲਣ ਨਾਲ ਵੀ ਲੋਕਾਂ ਨੂੰ ਲਾਭ ਪਹੁੰਚੇਗਾ, ਕੰਮ ਚਲੇਗਾ ਕਈਆਂ ਲੋਕਾਂ ਨੂੰ ਰੋਜਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਜਿਵੈ ਗੁਰਦਾਸਪੁਰ ਜਿਲ੍ਹੇ ਅੰਦਰ ਡੇਰਾ ਬਾਬਾ ਨਾਨਕ ਲਾਂਘਾ ਜਿਲ੍ਹੇ ਦੀ ਨੁਹਾਰ ਬਦਲੇਗਾ ਉਸੇ ਤਰ੍ਹਾਂ ਇਸ ਇਲਾਕੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਉਪਰਾਲਾ ਹੈ ਟੂਰਿਜ਼ਮ ਪੋਜੈਕਟ ਲਗਾਇਆ ਜਾਵੇਗਾ ਜੋ ਕਿ ਜਿਲ੍ਹਾ ਪਠਾਨਕੋਟ ਇਲਾਕੇ ਦੀ ਨੁਹਾਰ ਬਦਲੇਗਾ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਜਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਅੰਦਰ ਸੁਰੂ ਕੀਤੇ ਪੋਜੈਕਟਾਂ ਨੂੰ ਪੂਰਾ ਕਰਾਂਗੇ।
ਹਲਕਾਂ ਭੋਆ ਅੰਦਰ ਸੁਨੀਲ ਜਾਖੜ ਸੰਸਦ ਜਿਲ੍ਹਾ ਪਠਾਨਕੋਟ/ਗੁਰਦਾਸਪੁਰ ਵੱਲੋਂ ਸਭ ਤੋਂ ਪਹਿਲਾ ਪਿੰਡ ਬਨੀ ਲੋਧੀ (ਲਾਹੜੀ ਮਹੰਤਾ) ਵਿਖੇ ਸ੍ਰੀ ਯੋਗੀਰਾਜ ਭਗਵਾਨ ਨਰਾਇਣ 66 ਕੇ.ਵੀ ਸਬ ਸਟੇਸ਼ਨ ਦੇ ਨਿਰਮਾਣ ਕਾਰਜ ਦੀ ਸੁਰੂਆਤ ਕੀਤੀ।ਜਿਕਰਯੋਗ ਹੈ ਕਿ ਚੇਲਾ ਮਹੰਤ ਸ੍ਰੀ ਗੋਬਿੰਦ ਦਾਸ ਠਾਕੁਰ ਦੁਆਰਾ ਭਗਵਾਨ ਨਰਾਇਣ ਨਿਵਾਸੀ ਪੰਡੋਰੀ ਮਹੰਤਾ ਵੱਲੋਂ ਕਰੀਬ 1 ਏਕੜ ਜਮੀਨ ਦਾਨ ਕੀਤੀ ਗਈ ਹੈ ਜਿਸ ਤੇ ਸਬ ਸਟੇਸਨ ਦਾ ਨਿਰਮਾਣ ਕੀਤਾ ਜਾਣਾ ਹੈ।
ਇਨ੍ਹਾਂ ਸਮਾਰੋਹਾਂ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਸੰਜੀਵ ਬੈਂਸ ਜਿਲ੍ਹਾ ਪ੍ਰਧਾਨ ਪਠਾਨਕੋਟ, ਅਮਿਤ ਮੰਟੂ, ਵਿਨੈ ਮਹਾਜਨ, ਨਰੇਸ ਪੂਰੀ, ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਸੰਗਰਾਮ ਸਿੰਘ, ਰੋਹਿਤ ਸਰਨਾ ਜਿਲ੍ਹਾ ਪ੍ਰੀਸ਼ਦ ਮੈਂਬਰ, ਮਾਸਟਰ ਰਾਮ ਲਾਲ, ਨਵਜੀਤ ਘਈ,ਠਾਕੁਰ ਮਿਹਰ ਸਿੰਘ, ਮਮਤਾ ਠਾਕੁਰ ਸਰਪੰਚ ਮੈਰਾ ਕਲੋਨੀ, ਵਿਜੈ ਕਟਾਰੂ ਚੱਕ ਅਤੇ ਹੋਰ ਪਾਰਟੀ ਕਾਰਜਕਰਤਾ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply