ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਭਿਆਨਕ
ਸਵਾਈਨ ਫ਼ਲੂ ਬਿਮਾਰੀ ਨਾਲ ਨਜਿੱਠਣ ’ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋ ਰਹੀ ਹੈ।ਹੁਣ ਤੱਕ ਸਵਾਈਨ ਫ਼ਲੂ ਦੇ 21 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 9 ਮਾਮਲਿਆਂ ਦੀ ਪੁਸ਼ਟੀ ਸਿਹਤ ਅਧਿਕਾਰੀਆਂ ਨੇ ਕੀਤੀ ਹੈ।ਸਵਾਈਨ ਫ਼ਲੂ ਦੇ ਕਾਰਨ 6 ਮੌਤਾਂ ਹੋ ਚੁੱਕੀਆਂ ਹਨ, ਇਨ੍ਹਾਂ ’ਚੋਂ 3 ਮੌਤਾਂ ਦੀ ਪੁਸ਼ਟੀ ਸਿਹਤ ਵਿਭਾਗ ਨੇ ਕੀਤੀ ਹੈ।
ਛੀਨਾ ਨੇ ਪੰਜਾਬ ਸਰਕਾਰ ’ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਸਰਕਾਰ ਦੀ ਸਵਾਈਨ ਫ਼ਲੂ ਨਾਲ ਨਜਿੱਠਣ ਦੀ ਤਿਆਰੀ ਅਧੂਰੀ ਹੈ।ਛੀਨਾ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਨੂੰ ਐਕਟਿਵ ਨਹੀਂ ਕੀਤਾ ਗਿਆ ਜਿਹੜੀ ਇਸ ਬਿਮਾਰੀ ਦੀ ਰੋਕਥਾਮ ਕਰੇ। 30 ਸਾਲ ਦੀ ਔਰਤ ਦੀ ਖ਼ਤਰਨਾਕ ਖਾਂਸੀ ਦੀ ਸ਼ਿਕਾਇਤ ਦੇ ਬਾਅਦ ਨਿੱਜੀ ਹਸਪਤਾਲ ’ਚ ਮੌਤ ਹੋ ਗਈ।ਇਹ ਔਰਤ ਪਿਛਲੇ 3 ਦਿਨਾਂ ਤੋਂ ਖ਼ਾਂਸੀ ਨਾਲ ਪੀੜਤ ਸੀ।ਛੀਨਾ ਨੇ ਔਰਤ ਦੇ ਪਤੀ ਜਨਾਰਦਨ ਸ਼ਰਮਾ ਨਾਲ ਬੈਠਕ ਕਰਨ ਦੇ ਬਾਅਦ ਇਸ ਬਿਮਾਰੀ ਦੇ ਵੱਧਦੇ ਪ੍ਰਭਾਵ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਛੀਨਾ ਨੇ ਕਿਹਾ ਕਿ ਸਵਾਈਨ ਫ਼ਲੂ ਦਾ ਇਸ ਕਦਰ ਵਧਣਾ ਚਿੰਤਾਜਨਕ ਹੈ।ਨਿੱਜੀ ਹਸਪਤਾਲਾਂ ’ਚ ਸਰਕਾਰੀ ਹਸਪਤਾਲਾਂ ਦੇ ਮੁਕਾਬਲੇ ਵਧੀਆ ਸਹੂਲਤਾਂ ਹਨ, ਪਰ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ।ਉਨ੍ਹਾਂ ਕਿਹਾ ਕਿ ਸਵਾਈਨ ਫ਼ਲੂ ਬਿਮਾਰੀ ਸਬੰਧੀ ਜਾਗਰੂਕਤਾ ਫ਼ੈਲਾਉਣ ਦੀ ਬਹੁਤ ਜਰੂਰਤ ਹੈ।ਭਿਆਨਕ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ।ਪਰ ਸਰਕਾਰ ਅਜੇ ਗਹਿਰੀ ਨੀਂਦ ’ਚ ਹੈ।ਨੌਜਵਾਨ, ਬਜ਼ੁਰਗ ਅਤੇ ਬੱਚਿਆਂ ’ਤੇ ਸਵਾਈਨ ਫ਼ਲੂ ਦਾ ਗੰਭੀਰ ਖ਼ਤਰਾ ਹੈ।ਇਸ ਲਈ ਸਰਕਾਰ ਆਪਣੀ ਜ਼ਿੰਮੇਵਾਰੀ ਸਮਝ ਕੇ ਸਵਾਈਨ ਫ਼ਲੂ ਨਾਲ ਨਜਿੱਠਣ ਲਈ ਉਚਿਤ ਕਦਮ ਚੁੱਕੇ ਅਤੇ ਹਸਪਤਾਲਾਂ ’ਚ ਆਧੁਨਿਕ ਸਮਾਨ ਦੀ ਵਿਵਸਥਾ ਕੀਤੀ ਜਾਵੇ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media