ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ -ਦੀਪ ਦਵਿੰਦਰ) – ਏਕਮ ਸਾਹਿਤਕ ਮੰਚ ਵਲੋਂ ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਦੇ ਸਹਿਯੋਗ ਨਾਲ ਡਾ. ਭਾਈ ਵੀਰ
ਸਿੰਘ ਨਿਵਾਸ `ਤੇ ਸ਼ੁਰੂ ਕੀਤੀ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਲੇਖਿਕਾ ਰਾਜਵੰਤ ਬਾਜਵਾ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ `ਫੇਅਰ ਐਂਡ ਲਵਲੀ` ਬਾਰੇ ਵਿਚਾਰ ਗੋਸ਼ਟੀ ਕੀਤੀ ਗਈ।ਰਾਜਵੰਤ ਬਾਜਵਾ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਮਾਗਮ `ਚ ਅਰਤਿੰਦਰ ਸੰਧੂ ਵਲੋਂ ਪੁਸਤਕ ਦੀ ਜਾਣਕਾਰੀ ਸਾਂਝੀ ਕੀਤੀ।ਜਿਸ ਉਪਰੰਤ ਡਾ. ਸਤਨਾਮ ਰੰਧਾਵਾ ਅਤੇ ਡਾ. ਸਿਮਰਜੀਤ ਗਿੱਲ ਨੇ ਪੁਸਤਕ ਬਾਰੇ ਖੋਜ ਪੇਪਰ ਪੜ੍ਹੇ।ਡਾ. ਸਿਆਮ ਸੁੰਦਰ ਦੀਪਤੀ ਨੇ ਵਿਚਾਰ ਚਰਚਾ ਸ਼ੁਰੂ ਕਰਦਿਆਂ ਕਿਹਾ ਕਿ ਰਾਜਵੰਤ ਬਾਜਵਾ ਦਾ ਮਿੰਨੀ ਕਹਾਣੀ ਵਿਚ ਸਾਰਥਿਕ ਤੇ ਸ਼ਲਾਘਾਯੋਗ ਉਪਰਾਲਾ ਹੈ।ਹਰਭਜਨ ਖੇਮਕਰਨੀ ਨੇ ਕਿਹਾ ਕਿ ਸਮੁੱਚੀਆਂ ਕਹਾਣੀਆਂ ਉਸਾਰੂ ਸੰਦੇਸ਼ ਦੇਣ ਵਿਚ ਕਾਮਯਾਬ ਹੋਈਆਂ ਹਨ।ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਲੇਖਿਕਾ ਵਲੋਂ ਸਧਾਰਣ ਕਿਸਮ ਦੀਆਂ ਘਟਨਾਵਾਂ ਨੂੰ ਦਿਲਚਸਪ ਬਣਾ ਕੇ ਪੇਸ਼ ਕੀਤਾ ਹੈ, ਜਿਸ ਨਾਲ ਪਾਠਕ ਨੂੰ ਕਈ ਅਮਲੀ ਨੁਕਤੇ ਹੱਥ ਲਗਦੇ ਹਨ। ਡਾ. ਲਖਵਿੰਦਰ ਗਿੱਲ ਅਤੇ ਡਾ. ਇਕਬਾਲ ਕੌਰ ਸੌਂਧ ਨੇ ਕਿਹਾ ਕਿ ਸਰਲ ਭਾਸ਼ਾ ਵਿੱਚ ਪੇਸ਼ ਇਹ ਕਹਾਣੀਆਂ ਮਨ ਨੂੰ ਟੁੰਬਦੀਆਂ ਹਨ।ਮਲਵਿੰਦਰ, ਜ਼ਗੀਰ ਕੌਰ ਮੀਰਾਂ ਕੋਟ ਤੇ ਡਾ. ਵਿਕਰਮ ਨੇ ਲੇਖਿਕਾ ਨੂੰ ਵਧਾਈ ਦਿੱਤੀ ਅਤੇ ਡਾ. ਵਿਸ਼ਾਲ ਰਾਜ ਖੁਸ਼ਵੰਤ ਸਿੰਘ ਸੰਧੂ ਵਲੋਂ ਸਭ ਦਾ ਧੰਨਵਾਦ ਕੀਤਾ।
ਇਸ ਸਮੇਂ ਡਾ. ਹਜਾਰਾ ਸਿੰਘ ਚੀਮਾ, ਮਨਮੋਹਨ ਢਿੱਲੋਂ, ਨਿਰਮਲ ਅਰਪਣ, ਸਰਬਜੀਤ ਸੰਧੂ, ਸਤਿੰਦਰ ਰੰਧਾਵਾ, ਜਗਤਾਰ ਗਿੱਲ, ਡਾ. ਮੋਹਨ, ਰਾਜਵਿੰਦਰ ਰਾਜ, ਸੁਰਿੰਦਰ ਚੌਹਕਾ, ਕੁਲਦੀਪ ਦਰਾਜਕੇ, ਹਰਪਾਲ ਸੰਧਾਵਾਲੀਆ, ਨਿਰੋਤਮ ਸਿੰਘ, ਸਰਬਜੀਤ ਸਿੰਘ ਛੀਨਾ ਸਵਰਨ ਸਿੰਘ ਬਾਜਵਾ, ਜਸਬੀਰ ਕੌਰ, ਕਲਿਆਣ ਅੰਮ੍ਰਿਤਸਰੀ, ਇੰਦਰੇਸ਼ਮੀਤ, ਜੋਤੀ ਬਾਵਾ, ਸੁਜਾਤਾ, ਆਂਚਲ ਅਰੋੜਾ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਸਕੂਲੀ ਬੈਗ
ਅੰਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ …
Punjab Post Daily Online Newspaper & Print Media