ਜੇਲ੍ਹ ਕੇਡਰ ਦੀਆਂ ਪਦ ਉਨਦੀਆਂ ਜਲਦ ਕਰ ਹੋਣਗੀਆਂ- ਸੁਖਜਿੰਦਰ ਰੰਧਾਵਾ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰੀ ਸੁਧਾਰ ਘਰ ਵਿਖੇ ਵੇਰਕਾ ਬੂਥ, ਮਲਟੀ ਸਕਿਲ ਟਰੇਨਿੰਗ ਕੇਂਦਰ ਅਤੇ ਲਾਇਬਰੇਰੀ ਦਾ
ਉਦਘਾਟਨ ਕਰਨ ਆਏ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਕਿ ਜੇਲ੍ਹ ਕੇਡਰ ਦੇ ਸਿਪਾਹੀਆਂ ਅਤੇ ਹੋਰ ਅਹੁੱਦਿਆਂ ਦੀ ਬਣਦੀ ਤਰੱਕੀ ਜਲਦ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਉਕਤ ਕੇਸ ਵਿਤ ਮੰਤਰਾਲੇ ਕੋਲ ਵਿਚਾਰ ਅਧੀਨ ਚੱਲ ਰਿਹਾ ਹੈ ਅਤੇ ਜੇਲ੍ਹ ਵਿਭਾਗ ਇਸ ਲਈ ਆਪਣੀ ਆਗਿਆ ਦੇ ਚੁੱਕਾ ਹੈ।
ਉਨਾਂ ਐਲਾਨ ਕੀਤਾ ਕਿ ਕੈਦੀ ਦੀ ਹੁਣ ਘਰ ਜਾਂ ਵਕੀਲ ਨਾਲ ਰੋਜ਼ਾਨਾ 10 ਮਿੰਟ ਫੋਨ ਤੇ ਗੱਲ ਕਰ ਸਕਣਗੇ ਅਤੇ ਇਸ ਲਈ ਜੇਲਾਂ ਵਿਚ ਨਵੇਂ ਪੀ.ਸੀ.ਓ ਲਗਾ ਦਿੱਤੇ ਜਾਣਗੇ।ਉਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਇਹ ਜੇਲਾਂ ਨਾ ਹੋ ਕੇ ਸੱਚਮੁੱਚ ਸੁਧਾਰ ਘਰ ਬਣਨ ਤੇ ਇੱਥੇ ਆਇਆ ਕੈਦੀ ਜਾਂ ਹਵਾਲਾਤੀ ਕੁੱਝ ਚੰਗਾ ਸਿੱਖ ਕੇ ਜਾਵੇ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵਿਭਾਗ ਕਿਸੇ ਵੀ ਕੈਦੀ ਨੂੰ ਇਕ ਦਿਨ ਵੀ ਵੱਧ ਕੈਦ ਵਿਚ ਨਹੀਂ ਰੱਖੇਗਾ ਅਤੇ ਇਸ ਲਈ ਜੇਕਰ ਕਿਸੇ ਕੈਦੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਧਿਆਨ ਵਿਚ ਲਿਆਵੇ।ਉਨਾਂ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਜਿਥੇ ਗੁਰੂ ਨਾਨਕ ਦੇਵ ਦੇ 550 ਸਾਲਾ ਜਨਮ ਉਤਸਵ ਮੌਕੇ ਕੈਦੀਆਂ ਨੂੰ 40 ਦਿਨ ਦੀ ਪੈਰੋਲ ਦਿੱਤੀ ਗਈ ਹੈ, ਉਥੇ ਇਨਾਂ ਕੈਦੀਆਂ ਨੂੰ ਰੋਜ਼ਾਨਾ ਜੇਲ੍ਹ ਦੇ ਗੁਰਦੁਆਰੇ ਵਿਚ ਨਾਮ-ਸਿਮਰਨ ਕਰਵਾਇਆ ਜਾਵੇ, ਤਾਂ ਜੋ ਇੰਨ੍ਹਾਂ ਦਾ ਮਨ ਚੰਗੇ ਪਾਸੇ ਲੱਗ ਸਕੇ।ਉਨ੍ਹਾਂ ਸਪੱਸ਼ਟ ਕੀਤਾ ਕਿ ਜੇਲ ਵਿਚ ਕਿਸੇ ਨੂੰ ਸਹੂਲਤ ਦੀ ਕਮੀ ਜਾਂ ਧੱਕਾ ਨਹੀਂ ਹੋਣ ਦਿੱਤਾ ਜਾਵੇਗ, ਪਰ ਮੈਂ ਕੈਦੀ ਜਾਂ ਸਟਾਫ ਤੋਂ ਅਨੁਸ਼ਾਸਨ ਦੀ ਪਾਲਣਾ ਵਿਚ ਕੋਈ ਢਿੱਲ ਨਹੀਂ ਦਿਆਂਗਾ।
ਇਸ ਮੌਕੇ ਜੇਲ ਸੁਪਰਡੈਂਟ ਦੀ ਮੰਗ `ਤੇ ਵਿਧਾਇਕ ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ ਅਤੇ ਵਿਧਾਇਕ ਸੁਨੀਲ ਦੱਤੀ ਨੇ 30 ਲੱਖ ਰੁਪਏ ਜੇਲ ਵਿਚ ਰੋਟੀ ਬਣਾਉਣ ਵਾਲੀ ਮਸ਼ੀਨ ਅਤੇ ਆਰ.ਓ ਲਗਾਉਣ ਲਈ ਦੇਣ ਦਾ ਐਲਾਨ ਵੀ ਕੀਤਾ।ਰੰਧਾਵਾ ਵੱਲੋਂ ਇਸ ਮੌਕੇ ਜੇਲ ਵਿਚ ਕੰਮ ਕਰਨ ਵਾਲੀਆਂ ਐਨ.ਜੀ.ਓ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਸ੍ਰੀ ਐਸ.ਸ੍ਰੀਵਾਸਤਵ, ਡੀ.ਆਈ.ਜੀ ਜੇਲ ਸੁਰਿੰਦਰ ਸਿੰਘ ਸੈਣੀ, ਜਾਇੰਟ ਰਜਿਸਟਰਾਰ ਬੀ.ਐਸ ਵਾਲੀਆ, ਜਿਲ੍ਹਾ ਅਟਾਰਨੀ ਆਰ.ਕੇ ਸਲਵਾਨ, ਵੇਰਕਾ ਦੇ ਮੈਨਜਰ ਹਰਜਿੰਦਰ ਸਿੰਘ ਸੰਧੂ, ਅਰਸ਼ਦੀਪ ਸਿੰਘ ਗਿੱਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media