Thursday, September 24, 2026

ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਐਚ.ਆਈ.ਵੀ/ਏਡਜ਼ ਜਾਗਰੂਕਤਾ ਅਤੇ ਡਰੱਗ ਡੀ-ਅਡਿਕਸ਼ਨ ਸੈਮੀਨਾਰ

ਬਠਿੰਡਾ, 5 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਫਾਰਮੇਸੀ ਵਿਭਾਗ ਵੱਲੋਂ ਕਾਲਜ ਵਿੱਚ ਸਥਾਪਿਤ ਰੈਡ PUNJ0502201905ਕਰਾਸ ਗਰੁੱਪ ਅਤੇ ਸਿਹਤ ਕਲੱਬ ਦੇ ਸਹਿਯੋਗ ਨਾਲ ਐਚ.ਆਈ.ਵੀ/ਏਡਜ਼ ਜਾਗਰੂਕਤਾ, ਡਰੱਗ ਡੀ-ਅਡਿਕਸ਼ਨ ਅਤੇ ਲਾਈਫ ਸਕਿੱਲ ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਕੀਤੀ। ਉਨ੍ਹਾਂ ਸੈਮੀਨਾਰ ਵਿੱਚ ਭਾਗ ਲੈ ਰਹੇ ਬੁਲਾਰਿਆਂ ਨੂੰ `ਜੀ ਆਇਆ` ਆਖਦਿਆਂ ਵਿਦਿਆਰਥੀਆਂ ਨੂੰ ਉਪਰੋਕਤ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਉਨ੍ਹਾਂ ਇਹ ਵੀ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਇੱਕ ਗੰਭੀਰ ਚਿੰਤਨ ਦਾ ਵਿਸ਼ਾ ਹੋਣ ਕਾਰਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਸਮਾਜਿਕ ਮੁੱਦਿਆਂ ਨਾਲ ਜੁੜ ਕੇ ਸਮਾਜ ਦੀ ਬੇਹਤਰੀ ਲਈ ਕੰਮ ਕਰਨ। ਇਸ ਸੈਮੀਨਾਰ ਦੌਰਾਨ ਐਚ.ਆਈ.ਵੀ ਏਡਜ਼ ਜਾਗਰੂਕਤਾ, ਜਿੰਦਗੀ ਜਿਊਣ ਦਾ ਹੁਨਰ, ਵਾਤਾਵਰਣ ਸਾਂਭ ਸੰਭਾਲ, ਪਰਿਵਾਰਕ ਰਿਸ਼ਤਿਆਂ ਜਿਹੇ ਸਮਾਜਿਕ ਵਿਸ਼ਿਆਂ ਉਪਰ ਵੀ ਵਿਸਥਾਰ ਸਹਿਤ ਚਰਚਾ ਕੀਤੀ।ਸੈਮੀਨਾਰ ਵਿੱਚ ਪਹੁੰਚੇ ਸੰਯੁਕਤ ਰਾਸ਼ਟਰ ਵਲੋਂ ਪ੍ਰਵਾਨਿਤ ਏਡਜ਼ ਸਿੱਖਿਅਕ ਨਰਿੰਦਰ ਬੱਸੀ ਮੁੱਖ ਬੁਲਾਰੇ ਨੇ ਇਨਸਾਨੀ ਸਰੀਰ, ਦਿਮਾਗ, ਸੋਚ ਅਤੇ ਆਚਰਣ ਬਾਰੇ ਗੱਲ ਕਰਦਿਆਂ ਦੱਸਿਆ ਕਿ ਐਚ.ਆਈ.ਵੀ ਕਿਵੇਂ ਇਨਸਾਨ ਦੇ ਸਰੀਰ ਤੱਕ ਪਹੰੁਚਦਾ ਹੈ। ਉਨ੍ਹਾਂ ਵੱਲੋਂ ਅੱਜ ਕੱਲ੍ਹ ਹੋ ਰਹੀ ਬਜ਼ੁਰਗਾਂ ਦੀ ਸਾਂਭ-ਸੰਭਾਲ ਪ੍ਰਤੀ ਅਣਗਹਿਲੀ ਅਤੇ ਗੁਰੂ ਪਰੰਪਰਾ ਦੀ ਮਹੱਤਤਾ ਬਾਰੇ ਪੂਰੀ ਜਾਣਕਾਰੀ ਦੀ ਘਾਟ, ਭਰੂਣ ਹੱਤਿਆ ਅਤੇ ਨਸ਼ਿਆਂ ਦੀ ਵਰਤੋਂ ਦਾ ਏਡਜ਼ ਨਾਲ ਸਬੰਧ ਬਾਰੇ ਜਾਣੂ ਕਰਵਾਇਆ ਗਿਆ।ਵਿਭਾ ਸ਼ਰਮਾ ਨੇ ਸੈਮੀਨਾਰ ਵਿੱਚ ਮੌਜੂਦ ਸਮੂਹ ਬੁਲਾਰਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਕਾਲਜ ਨੂੰ ਪੰਜਾਬ ਸਰਕਾਰ ਦੀ ਬੱਡੀ ਸਕੀਮ ਅਧੀਨ ਨੋਡਲ ਸੈਂਟਰ ਬਣਾਇਆ ਗਿਆ ਹੈ ਅਤੇ ਕਾਲਜ ਵਲੋਂ ਜਿਲ੍ਹੇ ਦੇ 39 ਤਕਨੀਕੀ ਅਦਾਰਿਆਂ ਨਾਲ ਤਾਲਮੇਲ ਕਰਕੇ ਨਸ਼ਾ ਛਡਾਓ ਮੁਹਿੰਮ ਵਿੱਚ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਇੰਚਾਰਜ਼ ਰਾਕੇਸ਼ ਮਿੱਤਲ, ਅਭਿਨਵ ਸੋਨੀ ਅਤੇ ਮੈਂਬਰ ਸ਼ਾਮਲ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply