Thursday, November 12, 2026

ਰੇਲ ਗੱਡੀ ਦੇ ਹੇਠ ਆਉਣ ਕਾਰਨ ਮੌਤ, ਦੁਰਘਟਨਾ ‘ਚ ਤਿੰਨ ਜ਼ਖ਼ਮੀ

ਬਠਿੰਡਾ, 5 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨੇਡਲੇ ਪਿੰਡ ਨਹੀਆਂਵਾਲਾ ਰੇਲਵੇ ਫਾਟਕ ਦੇ ਕੋਲ ਰੇਲਵੇ ਲਾਇਨਾਂ ਵਿਚਕਾਰ PUNJ0502201904ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੇ ਦੋ ਟੁਕੜੇ ਹੋ ਚੁੱਕੇ ਸਨ।ਸੂਚਨਾ ਮਿਲਣ `ਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਸੀ.ਆਰ.ਜੀ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਦੇ ਅਧਿਕਾਰੀ ਰਣਧੀਰ ਸਿੰਘ ਨੇ ਆਪਣੇ ਪੁਲਿਸ ਪਾਰਟੀ ਨਾਲ ਘਟਨਾ ਅਸਥਾਨ ਦਾ ਜਾਂਚ ਪੜਤਾਲ ਕੀਤੀ ਅਤੇ ਮ੍ਰਿਤਕ ਦੀ ਪਛਾਣ ਰਣਧੀਰ ਸਿੰਘ ਪੁੱਤਰ ਸੁਖਦੇਵ ਸਿੰਘ37 ਰਾਏਸਿੱਖ ਪਿੰਡ ਨਹੀਆਂਵਾਲਾ ਵਜੋਂ ਹੋਈ।ਸਹਾਰਾ ਵਰਕਰ ਗੋਤਮ ਗੋਇਲ ਅਤੇ ਮਨੀ ਸ਼ਰਮਾ ਨੇ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜਿਆ।
ਇਸ ਤੋਂ ਇਲਾਵਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸੜਕ ਦੁਰਘਟਨਾ ਦੇ ਕਾਰਨ ਤਿੰਨ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਦਾਖ਼ਲ ਕਰਵਾਇਆ ਗਿਆ।ਜਿਨ੍ਹਾਂ ਵਿੱਚ ਇਕ ਔਰਤ ਗੀਤਾ ਰਾਣੀ (50) ਪਤਨੀ ਪ੍ਰਭੂ ਵਾਸੀ ਰਾਜਸਥਾਨ ਮਾਲ ਗੋਦਾਮ ਵਾਲੀ ਗਲੀ ਵਿਚ ਕਾਰ ਦੀ ਟੱਕਰ ਨਾਲ ਜ਼ਖ਼ਮੀ ਹੋਈ। ਸੰਤਪੁਰਾ ਰੋਡ `ਤੇ ਦੋ ਮੋਟਰਸਾਈਕਲ ਸਵਾਰ ਕਪਿਲ (17) ਅਤੇ ਰਾਜਨ ਸ਼ਰਮਾ (23) ਜੀਪ ਨਾਲ ਟੱਕਰਾਉਣ ਕਾਰਨ ਜ਼ਖਮੀ ਹੋ ਗਏ ਸਨ।

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …

Leave a Reply