ਬਠਿੰਡਾ, 5 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੈਡਲਰਜ਼ ਕਲੱਬ ਬਠਿੰਡਾ ਵਲੋਂ ਵਿਸ਼ਵ ਕੈਂਸਰ ਦਿਹਾੜੇ ਤੇ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕਤਾ ਕੈਂਪ
ਲਗਾਇਆ ਗਿਆ।ਕੈਂਸਰ ਮਾਹਿਰ ਡਾਕਟਰ ਅਨੁਜ ਬਾਂਸਲ ਨੇ ਕੈਂਸਰ ਤੋਂ ਬਚਾਅ ਦੇ ਇਲਾਜ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਚੰਗਾ ਖਾਣ ਪੀਣ ਅਤੇ ਕਸਰਤ ਕਰਨ ਨਾਲ ਕਾਫੀ ਹੱਦ ਤੱਕ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਬੱਚਿਆ ਜਾ ਸਕਦਾ ਹੈ।ਇਸ ਮੌਕੇ ਕਲੱਬ ਮੈਂਬਰ ਬੱਬੂ ਸਿੰਘ ਨੇ ਦੱਸਿਆ ਕਿ ਪੈਡਲਰਜ਼ ਕਲੱਬ ਬਠਿੰਡਾ ਵਲੋਂ ਸਮਾਜ ਨੂੰ ਜਾਗਰੂਕ ਕਰਨ ਦੇ ਉਪਰਾਲੇ ਸਮੇਂ-ਸਮੇ ਸਿਰ ਕੀਤੇ ਜਾਂਦੇ ਹਨ ਤੇ ਕਲੱਬ ਵੱਲੋ ਰੋਜ਼ਾਨਾ 20-25 ਕਿਲੋਮੀਟਰ ਦੀ ਸਾਈਕਲ ਰਾਈਡ ਲਗਾ ਕੇ ਨਿਰੋਏ ਸਿਹਤ ਦਾ ਸੰਦੇਸ਼ ਦਿੱਤਾ ਜਾਂਦਾ ਹੈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media