Friday, April 10, 2026

ਕਿਸਾਨ ਯੂਨੀਅਨ ਨੇ ਕੈਮੀਕਲਾਂ ਵਾਲਾ ਜ਼ਹਿਰੀਲਾ ਪਾਣੀ ਧਰਤੀ ਹੇਠਲੇ ਪਾਣੀ `ਚ ਮਿਲਾਉਣ ਦੇ ਲਾਏ ਦੋਸ਼

ਐਸ.ਡੀ.ਐਮ ਦਫਤਰ ਧੂਰੀ ਅੱਗੇ ਦਿੱਤਾ ਧਰਨਾ
ਧੂਰੀ, 4 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਦੀ ਪ੍ਰਧਾਨਗੀ PUNJ0502201910ਵਿੱਚ ਅੱਜ ਐਸ.ਡੀ.ਐਮ ਦਫਤਰ ਧੂਰੀ ਅੱਗੇ ਧਰਨਾ ਦਿੱਤਾ ਗਿਆ।ਜ਼ਿਲਾ੍ ਵਿੱਤ ਸਕੱਤਰ ਕ੍ਰਿਪਾਲ ਸਿੰਘ ਧੂਰੀ ਉਚੇਚੇ ਤੌਰ `ਤੇ ਪਹੁੰਚੇ।ਕਿਸਾਨ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜੋ ਭਸੌੜ ਲਾਗੇ ਇਕ ਫੈਕਟਰੀ ਹੈ, ਉਹ ਲੰਮੇਂ ਸਮੇਂ ਤੋਂ ਕੈਮੀਕਲਾਂ ਵਾਲਾ ਜ਼ਹਿਰੀਲਾ ਪਾਣੀ ਧਰਤੀ ਹੇਠਲੇ ਪਾਣੀ ਵਿੱਚ ਮਿਲਾ ਰਹੀ ਹੈ, ਜਿਸ ਕਰਕੇ ਫੈਕਟਰੀ ਦੇ ਨੇੜਲੇ ਪਿੰਡਾਂ ਵਿੱਚ ਵੱਸਦੇ ਲੋਕ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਪਿੰਡ ਬੱਬਨਪੁਰ ਅਤੇ ਭਸੌੜ ਦੀਆਂ ਇਕਾਈਆਂ ਸਮੇਤ ਬਲਾਕ ਟੀਮਾਂ ਵੀ ਕਈ ਵਾਰ ਐਸ.ਡੀ.ਐਮ ਧੂਰੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਚੁੱਕੀਆਂ ਹਨ ਅਤੇ ਵੱਖ-ਵੱਖ ਲੈਬੋਰੇਟਰੀਆਂ ਤੋਂ ਪਾਣੀ ਚੈਕ ਕਰਵਾ ਚੁੱਕੀਆਂ ਹਨ।ਪ੍ਰੰਤੂ ਫੈਕਟਰੀ ਮਾਲਕਾਂ ਦੀ ਉਚੀ ਪਹੁੰਚ ਹੋਣ ਕਰਕੇ ਪ੍ਰਸ਼ਾਸਨ ਇਸ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦੇ ਰਿਹਾ।
ਆਗੂਆਂ ਨੇ ਦੱਸਿਆ ਕਿ ਜਦੋਂ ਵੀ ਖੇਤਾਂ ਵਿੱਚ ਮੋਟਰਾਂ ਚੱਲਦੀਆਂ ਹਨ ਤਾਂ ਸਾਰੇ ਖਾਲ ਝੱਗ ਨਾਲ ਭਰ ਜਾਂਦੇ ਹਨ, ਪਾਣੀ ਫਸਲਾਂ ਨੂੰ ਲਾਉਣ ਦੇ ਬਿਲਕੁੱਲ ਯੋਗ ਨਹੀਂ ਹੈ, ਬਦਬੂ ਮਾਰ ਰਹੀ ਹੈ।ਇਸ ਦੇ ਨਾਲ ਹੀ ਜੋ ਫੈਕਟਰੀ ਵਿੱਚ ਢੋਆ-ਢੁਆਈ ਲਈ ਟਰੱਕ ਤੇ ਟਰਾਲੇ ਆਉਂਦੇ ਹਨ, ਉਹ ਵੀ ਧੂਰੀ-ਮਾਲੇਰਕੋਟਲਾ ਮੁੱਖ ਮਾਰਗ ਦੇ ਦੋਨੋਂ ਸਾਈਡਾਂ `ਤੇ ਖੜ੍ਹੇ ਰਹਿੰਦੇ ਹਨ।ਇਸ ਸਬੰਧੀ ਵੀ ਪ੍ਰਸ਼ਾਸਨ ਨਾਲ ਕਈ ਵਾਰ ਗੱਲਬਾਤ ਕਰਕੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਜਾਣ ਸਬੰਧੀ ਜਾਣੂੰ ਕਰਵਾਇਆ ਗਿਆ ਹੈ ਪ੍ਰੰਤੂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਉਹਨਾਂ ਦੋਸ਼ ਲਾਇਆ ਕਿ ਫੈਕਟਰੀ ਦੇ ਮਾਲਕ ਚੋਣਾਂ ਵੇਲੇ ਸਰਕਾਰਾਂ ਨੂੰ ਵੱਡੇ ਫੰਡ ਦਿੰਦੇ ਹਨ ਜਿਸ ਕਰਕੇ ਸਰਕਾਰਾਂ ਇਨਾਂ ਫੈਕਟਰੀਆਂ `ਤੇ ਕੋਈ ਵੀ ਕਾਰਵਾਈ ਨਹੀਂ ਕਰਦੀਆਂ।ਭਾਵੇਂ ਕਿੰਨਾਂ ਧੂੰਆਂ ਕੱਢੀ ਜਾਣ, ਕਿੰਨਾਂ ਪਾਣੀ ਗੰਧਲਾ ਕਰੀ ਜਾਣ ਪੰਤੂ ਕਿਸਾਨਾਂ ਤੇ ਝੱਟ ਕਾਨੂੰਨ ਲਾਗੂ ਹੋ ਜਾਂਦੇ ਹਨ।
ਜੱਥੇਬੰਦੀ ਦੇ ਆਗੂਆਂ ਨੇ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਮਸਲੇ ਨੂੰ ਜ਼ਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਧੂਰੀ ਬਲਾਕ ਦੇ ਮੀਤ ਪ੍ਰਧਾਨ ਧੰਨਾ ਸਿੰਘ ਚੰਗਾਲ, ਜਨਰਲ ਸਕੱਤਰ ਹਰਬੰਸ ਸਿੰਘ ਲੱਡਾ, ਦਰਸ਼ਨ ਸਿੰਘ ਕਿਲਾ ਹਕੀਮਾਂ, ਰਾਮ ਸਿੰਘ ਕੱਕੜਵਾਲ, ਖਜਾਨਚੀ ਬਲਵਿੰਦਰ ਸਿੰਘ ਪੇਧਨੀ ਕਲਾਂ, ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਬਲਜਿੰਦਰ ਸਿੰਘ ਹਥਨ, ਜਨਰਲ ਸਕੱਤਰ ਸਰਬਜੀਤ ਸਿੰਘ ਭੂਰਥਲਾ, ਜ਼ਿਲਾ੍ ਮੈਂਬਰ ਮਨਜਿੰਦਰ ਸਿੰਘ ਮੰਗਾਂ, ਖਜਾਨਚੀ ਕੁਲਵਿੰਦਰ ਸਿੰਘ ਭੁੰਦਨ ਅਤੇ ਬਲਾਕ ਪ੍ਰੈਸ ਸਕੱਤਰ ਧੂਰੀ ਮਨਜੀਤ ਸਿੰਘ ਜਹਾਂਗੀਰ ਨੇ ਵੀ ਸੰਬੋਧਨ ਕੀਤਾ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply