ਤੰਦਰੁਸਤ ਪੰਜਾਬ ਮਿਸ਼ਨ ਤਹਿਤ ਹੋਣ ਵਾਲੀ ਮੈਰਾਥਨ `ਚ ਹਿੱਸਾ ਲੈਣ ਦੀ ਪ੍ਰਗਟਾਈ ਇੱਛਾ
ਚੰਡੀਗੜ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਕੌਮਾਂਤਰੀ ਪ੍ਰਸਿੱਧੀ ਹਾਸਲ ਕ੍ਰਿਕਟਰ ਹਰਭਜਨ ਸਿੰਘ ਵਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਦੇ ਖੇਡ
ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ।ਹਰਭਜਨ ਸਿੰਘ ਨੇ ਮੁਲਾਕਾਤ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰਾਜੈਕਟ `ਤੰਦਰੁਸਤ ਪੰਜਾਬ ਮਿਸ਼ਨ` ਤਹਿਤ ਖੇਡ ਵਿਭਾਗ ਵਲੋਂ 31 ਮਾਰਚ ਨੂੰ ਕਰਵਾਈ ਜਾਣ ਵਾਲੀ ਮੈਰਾਥਨ ਵਿੱਚ ਸਵੈ ਇੱਛਾ ਨਾਲ ਹਿੱਸਾ ਲੈਣ ਦੀ ਇੱਛਾ ਪ੍ਰਗਟਾਈ ਹੈ।
ਖੇਡ ਮੰਤਰੀ ਦੇ ਦਫਤਰ ਵਿਖੇ ਕੀਤੀ ਗੈਰ ਰਸਮੀ ਮੁਲਾਕਾਤ ਵਿਚ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਵਲੋਂ ਖੇਡਾਂ ਤੇ ਖਿਡਾਰੀਆਂ ਪੱਖੀ ਖੇਡ ਨੀਤੀ ਦੀ ਸਲਾਘਾ ਕੀਤੀ ਜਿਸ ਨਾਲ ਸੂਬੇ ਵਿੱਚ ਖੇਡਾਂ ਲਈ ਉਸਾਰੂ ਮਾਹੌਲ ਸਿਰਜਿਆ ਜਾਵੇਗਾ। ਉਨਾਂ ਰਾਣਾ ਸੋਢੀ ਨੂੰ ਵੀ ਬਤੌਰ ਖੇਡ ਵਿਭਾਗ ਦੀ ਜੁੰਮੇਵਾਰੀ ਸਾਂਭਣ ਉਤੇ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੇ ਖੇਡ ਜਗਤ ਤੇ ਖਿਡਾਰੀਆਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਕਿ ਕੌਮਾਂਤਰੀ ਪੱਧਰ ਦੇ ਖਿਡਾਰੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾਇਆ ਗਿਆ ਹੈ।
ਹਰਭਜਨ ਸਿੰਘ ਨੇ ਰਾਣਾ ਸੋਢੀ ਨੂੰ ਯਕੀਨ ਦਿਵਾਇਆ ਕਿ ਉਨਾਂ ਵੱਲੋਂ ਪੰਜਾਬ ਵਿੱਚ ਖੇਡਾਂ ਦੀ ਬਿਹਤਰੀ ਲਈ ਜੋ ਵੀ ਕੰੰਮ ਕੀਤਾ ਜਾਵੇਗਾ ਉਹ ਬਤੌਰ ਖਿਡਾਰੀ ਪੂਰਾ ਸਾਥ ਦੇਣਗੇ।ਉਨਾਂ ਇਸ ਮੌਕੇ ਖੇਡ ਮੰਤਰੀ ਦੇ ਸਰਕਾਰੀ ਦਫਤਰ ਵਿੱਚ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀਆਂ ਤਸਵੀਰਾਂ ਵੀ ਵੇਖੀਆਂ ਅਤੇ ਇਸ ਉਪਰਾਲੇ ਦੀ ਪ੍ਰਸੰਸਾ ਵੀ ਕੀਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media