Monday, July 6, 2026

ਆਰਥਿਕ ਜ਼ੋਨ ਸਥਾਪਿਤ ਕਰਕੇ ਖੇਤੀ ਅਧਾਰਿਤ ਉਦਯੋਗ ਮੁੜ ਸੁਰਜੀਤ ਕਰਾਂਗੇ – ਛੀਨਾ

ਲੋਕ ਸਭਾ ਚੋਣਾਂ ਲਈ ਵੱਖ-ਵੱਖ ਪਿੰਡਾਂ ਦਾ ਕੀਤਾ ਤੂਫ਼ਾਨੀ ਦੌਰਾ
ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ-  ਸੁਖਬੀਰ ਸਿੰਘ ਖੁਰਮਣੀਆਂ) – ਲੋਕ ਸਭਾ ਚੋਣਾਂ-2019 ਚੋਣਾਂ ਦੇ ਮੱਦੇਨਜ਼ਰ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ PUNJ0502201922ਨੀਤੀਆਂ ਜਾਣੂ ਕਰਵਾਉਣ ਲਈ ਅੱਜ ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।ਉਨ੍ਹਾਂ ਦਾਅਦਾ ਕਰਦਿਆਂ ਕਿਹਾ ਕਿ ਖੇਤੀ ਅਧਾਰਿਤ ਉਦਯੋਗ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ’ਚ ਸਹਾਈ ਸਿੱਧ ਹੋ ਸਕਦੇ ਹਨ, ਜਿਸ ਲਈ ਵੱਡੇ ਅਤੇ ਛੋਟੇ ਪੈਮਾਨੇ ਦੇ ਉਦਯੋਗਾਂ ਨੂੰ ਵਿਸ਼ੇਸ਼ ਆਰਥਿਕ ਜ਼ੋਨ ਸਥਾਪਿਤ ਕਰਕੇ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ।ਇਸ ਸਬੰਧੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਉਨ੍ਹਾਂ ਨੇ ਪਹਿਲਾਂ ਹੀ ਗੱਲਬਾਤ ਕੀਤੀ ਹੈ।
ਛੀਨਾ ਜੋ ਕਿ ਅਜਨਾਲਾ-ਰਮਦਾਸ ਅਧੀਨ ਆਉਂਦੇ ਵੱਖ-ਵੱਖ ਪਿੰਡ ਬਾਜਵਾ, ਥੋਬਾ, ਮਹਿਮਦ, ਮੰਦਿਰਾਂ ਵਾਲਾ ਤੋਂ ਇਲਾਵਾ ਗੋਗੋਮਾਹਲ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਸਰਹੱਦੀ ਇਲਾਕਿਆਂ ’ਚ ਉਦਯੋਗ ਨੂੰ ਪ੍ਰਫ਼ੁਲਿੱਤ ਕਰਨਾ ਇਕ ਵੱਡੀ ਚੁਣੌਤੀ ਹੈ।ਇਸ ਲਈ ਲੋਕਾਂ ਦੀ ਕਿਸਮਤ ਨੂੰ ਬਦਲਣ ਲਈ ਐਨ.ਡੀ.ਏ ਦੀ ਕੇਂਦਰ ਸਰਕਾਰ ਪਾਸੋਂ ਜ਼ਿਲ੍ਹੇ ’ਚ ਵੱਡੇ ਅਤੇ ਛੋਟੇ ਉਦਯੋਗਿਕ ਕੰਪਲੈਕਸ ਸਥਾਪਿਤ ਕਰਨ ਲਈ ਦਬਾਓ ਬਣਾ ਕੇ ਵਿਸ਼ੇਸ਼ ਆਰਥਿਕ ਜ਼ੋਨ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਜੋ ਇਸ ਨਾਲ ਰੋਜ਼ਗਾਰ ਮੁਹੱਈਆ ਕਰਵਾਕੇ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਇਸ ਮੌਕੇ ਕਿਰਸਾਨੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਖੇਤੀਬਾੜੀ ਨੂੰ ਹੋਰ ਪ੍ਰਫੁਲਿੱਤ ਕਰਨ ਲਈ ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ਼ ਲਾਗੂ ਕੀਤੇ ਜਾਣਗੇ, ਜਿਸ ਨਾਲ ਖੇਤੀਬਾੜੀ ਤੋਂ ਮੁੱਖ ਮੋੜ ਰਹੇ ਅਜੋਕੇ ਨੌਜਵਾਨ ਇਸ ਨੂੰ ਲਾਹੇਵੰਦ ਧੰਦੇ ਵਜੋਂ ਅਪਨਾਕੇ ਲਾਹਾ ਲੈ ਸਕਣ।
ਕਿਰਸਾਨੀ ਮੁੱਦਿਆਂ ’ਤੇ ਗੱਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਤਿੱਖਾ ਪ੍ਰਤੀਕ੍ਰਮ ਕਰਦਿਆਂ ਦੋਹਾਂ ਲੀਡਰਾਂ ਨੂੰ ਚੋਣਾਂ ਜਿੱਤਣ ਉਪਰੰਤ ਆਮ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਜ਼ਿਲ੍ਹੇ ਨੂੰ ਨਜ਼ਰਅੰਦਾਜ ਕਰਕੇ ਲੋਕਾਂ ਪਾਸੋਂ ਧ੍ਰੋਹ ਕਮਾਇਆ ਹੈ।ਜੇਕਰ ਇਹ ਸਾਬਕਾ ਐਮ.ਪੀ ਹਲਕੇ ਨੂੰ ਤਰਜੀਹ ਦਿੰਦੇ ਤਾਂ ਕੇਂਦਰ ਸਰਕਾਰ ਪਾਸੋਂ ਬਹੁਤ ਸਾਰੀਆਂ ਵਿਕਾਸ ਦੀਆਂ ਸਕੀਮਾਂ ਨੂੰ ਲਾਗੂ ਕਰਵਾ ਸਕਦੇ ਸਨ। ਉਨ੍ਹਾਂ ਕਿਹਾ ਕਿ ਸੂਬੇ ’ਚ ਵੀ ਅਕਾਲੀ-ਭਾਜਪਾ ਸਰਕਾਰ ਚੋਣਾਂ-2019 ’ਚ ਜੇਤੂ ਰਹਿਣ ਕੇ ਇਤਿਹਾਸ ਸਿਰਜੇਗੀ।
 ਪਿੰਡ ਅੱਡਾ ਗੋਗੋਮਾਹਲ ਵਿਖੇ ਛੀਨਾ ਨੂੰ ਗੁਰਪਾਲ ਸਿੰਘ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸਤਨਾਮ ਸਿੰਘ, ਜਸਪਾਲ ਸਿੰਘ (ਦੋਵੇਂ ਸਾਬਕਾ ਸਰਪੰਚ), ਹਰਜਿੰਦਰ ਸਿੰਘ, ਬੱਬਲੂ ਮਸੀਹ, ਗੁਰਪ੍ਰੀਤ ਸਿੰਘ, ਓ.ਐਸ.ਡੀ ਅਜੈਪਾਲ ਸਿੰਘ ਢਿੱਲੋਂ ਤੇ ਹੋਰ ਪਿੰਡਾਂ ਦੇ ਸਰਪੰਚਾਂ, ਪੰਚਾਂ ਤੋਂ ਇਲਾਵਾ ਪਿੰਡ ਵਾਸੀ ਮੌਜ਼ੂਦ ਸਨ।

 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply