ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਅਤੇ ਉਨਾਂ ਦੀ ਟੀਮ ਵਲੋਂ ਜਿਲੇ ਦੇ ਵੱਖ-ਵੱਖ ਪਿੰਡਾਂ ਦਾ
ਦੌਰਾ ਕਰਦਿਆਂ ਹੋਇਆਂ ਦਸਿਆ ਕਿ ਇਸ ਵੇਲੇ ਕਣਕ ਦੀ ਫਸਲ ਬਹੁਤ ਵਧੀਆ ਹੈ। ਇਸ ਠੰਡ ਦੇ ਸੀਜਨ ਦੌਰਾਨ ਪੈ ਰਿਹਾ ਕੋਰਾ ਕਣਕ ਦੀ ਫਸਲ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ।ਕਈ ਜਗ੍ਹਾ ਕਣਕ ਦੇ ਪੱਤੇ ਪੀਲੇ ਪੈ ਰਹੇ ਹਨ, ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਛੋਟੇ ਤੱਤਾਂ ਦੀ ਘਾਟ ਹੋਵੇ।ਕਣਕ ਦੀ ਫਸਲ ਦੇ ਬੂਟਿਆਂ ਅਤੇ ਪੱਤਿਆਂ `ਤੇ ਨਜਰ ਆ ਰਹੀਆਂ ਨਿਸ਼ਾਨੀਆਂ ਤੋ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਫਸਲ ਉਪਰ ਕਿਸ ਕਿਸਮ ਦੇ ਤੱਤ ਦੀ ਘਾਟ ਹੈ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ਆਪਣੀ ਕਣਕ ਦੀ ਫਸਲ ਦਾ ਨਿਰੀਖਣ ਕਰਦੇ ਰਹਿਣ।ਜੇਕਰ ਕਣਕ ਦੀ ਫਸਲ ਦੇ ਪੱਤਿਆਂ ਉੱਪਰ ਹਲਦੀ ਰੰਗ ਦਾ ਪਾਊਡਰ ਨਜਰ ਆਂਉਦਾ ਹੈ ਤਾਂ ਇਹ ਪੀਲੀ ਕੁੰਗੀ ਦੇ ਲੱਛਣ ਹੋ ਸਕਦੇ ਹਨ।ਇਸ ਲਈ ਉਹ ਤੁਰੰਤ ਸਬੰਧਿਤ ਖੇਤੀਬਾੜੀ ਵਿਕਾਸ ਅਫਸਰ/ ਬਲਾਕ ਖੇਤੀਬਾੜੀ ਅਫਸਰ ਨਾਲ ਰਾਬਤਾ ਕਾਇਮ ਕਰਨ ਅਤੇ ਖੇਤੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਮਾਹਿਰਾਂ ਵਲੋਂ ਸਿਫਾਰਸ਼ ਕੀਤੀਆਂ ਖੇਤੀ ਜਹਿਰਾਂ ਦਾ ਛਿੜਕਾਅ ਹੀ ਫਸਲ ਉੱਪਰ ਕੀਤਾ ਜਾਵੇ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫਸਲ ਉਪਰ ਬੇਲੋੜੀ ਸਪਰੇ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਬੇਲੋੜੇ ਖੇਤੀ ਰਸਾਇਣਾਂ ਦੇ ਪ੍ਰਭਾਵ ਤੋਂ ਵਾਤਾਵਰਣ ਨੂੰ ਬਚਾਇਆ ਜਾ ਸਕੇ।
ਉਹਨਾਂ ਨਾਲ ਪਰਜੀਤ ਸਿੰਘ ਔਲਖ ਅਤੇ ਸੁਖਚੈਨ ਸਿੰਘ ਗੰਡੀਵਿੰਡ ਖੇਤੀਬਾੜੀ ਵਿਕਾਸ ਅਫਸਰ ਹਾਜਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media