ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਡੀ ਡਵੀਜਨ ਇੰਚਾਰਜ ਏ.ਐਸ.ਆਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਨਾਮਲੂਮ
ਵਿਅਕਤੀ ਨੂੰੰ 4 ਫਰਵਰੀ ਨੂੰ 108 ਐਂਬੂਲੈਂਸ ਵਾਲਿਆਂ ਨੇ ਸਟੇਟ ਬੈਂਕ ਖਜ਼ਾਨਾ ਗੇਟ ਦੇ ਲਾਗੋਂ ਬੇਹੋਸ਼ੀ ਦੀ ਹਾਲਤ ਵਿੱਚ ਲਿਆ ਕੇ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਦੀ ਅਮਰਜੈਂਸੀ ਵਾਰਡ ਵਿਖੇ ਦਾਖਲ ਕਰਵਾਇਆ ਸੀ।ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਅਤੇ ਵਾਰਸਾਂ ਬਾਰੇ ਕੋਈ ਪਤਾ ਨਹੀਂ ਲੱਗਾ।ਮ੍ਰਿਤਕ ਦੀ ਸ਼ਨਾਖਤ ਕਰਨ ਲਈ ਉਸ ਦੀ ਲਾਸ਼ ਮੁਰਦਾ ਘਰ ਵਿਖੇ 72 ਘੰਟੇ ਲਈ ਰੱਖੀ ਗਈ ਹੈ।ਜਿਸ ਦੀ ਉਮਰ ਕਰੀਬ 45-46 ਸਾਲ, ਕੱਦ ਕਰੀਬ 5’-5/6’’ ਰੰਗ ਕਣਕ ਭਿਨਾ ਦਾੜੀ ਕਤਰਾਵੀਂ ਸਿਰੋਂ ਮੋਨਾ, ਪਤਲਾ ਤੇ ਕਮਜ਼ੋਰ ਸਿਹਤ ਸੁਦਾ ਕੱਪੜੇ ਪਜ਼ਾਮਾ ਬਰਾਉਨ, ਜੈਕਟ ਕਾਲੀ, ਸਵੈਟਰ ਫਿੱਕਾ ਹਰਾ, ਟੀਸ਼ਰਟ ਗਾਜ਼ਰੀ, ਕੋਟ ਮਿੱਟੀ ਰੰਗਾਂ ਪਾਇਆ ਹੈ।ਉਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਇਸ ਸਬੰਧੀ ਕੋਈ ਇਤਲਾਹ ਹੋਵੇ ਤਾਂ ਮੋਬਾਇਲ ਨੰਬਰ 84278-22099 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media