ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ
ਛੀਨਾ ਨੇ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਤਿਆਰ ਕੀਤੀ ਗਈ ਨਵੀਂ ‘ਕੈਫ਼ੇਟੇਰੀਆ’ ਕੰਟੀਨ ਦਾ ਉਦਘਾਟਨ ਕੀਤਾ।ਉਨ੍ਹਾਂ ਨੇ ਨਵੀਂ ਕੰਟੀਨ ਕੰਪਲੈਕਸ ਨੂੰ ਫ਼ੈਕਲਟੀ ਮੈਂਬਰ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਉਪਰੰਤ ਕਿਹਾ ਕਿ ਵਿਦਿਆਰਥੀਆਂ, ਸਟਾਫ਼ ਮੈਂਬਰਾਂ ਤੇ ਹੋਸਟਲ ਵਿਦਿਆਰਥੀਆਂ ਨੂੰ ਬਾਹਰੀ ਦੁਕਾਨਾਂ ’ਤੇ ਨਹੀਂ ਜਾਣਾ ਪਵੇਗਾ ਅਤੇ ਉਨ੍ਹਾਂ ਹਰੇਕ ਪ੍ਰਕਾਰ ਦੀ ਫੂਡ ਆਈਟਮ ਕੈਂਪਸ ਵਿਖੇ ਕੈਫ਼ੇਟੇਰੀਆ ’ਚ ਮੁਹੱਈਆ ਹੋਵੇਗੀ।
ਕਾਲਜ ਦੇ ਡਾਇਰੈਕਟਰ ਡਾ. ਮੰਜੂ ਬਾਲਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਭਾਰੀ ਮੰਗ ’ਤੇ ਇਹ ਸਹੂਲਤ ਜੋ ਕਿ ਅੱਜ ਮੈਨੇਜ਼ਮੈਂਟ ਦੇ ਸਹਿਯੋਗ ਨਾਲ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕਾਲਜ ’ਚ ਕੰਟੀਨ ਦੀ ਬਹੁਤ ਅਹਿਮੀਅਤ ਹੁੰਦੀ ਹੈ ਅਤੇ ਇਸ ਕੰਟੀਨ ’ਚ ਵਿਦਿਆਰਥੀਆਂ ਨੂੰ ਬਜ਼ਾਰ ਨਾਲੋਂ ਜਾਇਜ਼ ਕੀਮਤ ’ਤੇ ਸਨੈਕਸ, ਚਾਹ, ਕੌਫ਼ੀ ਅਤੇ ਖਾਣੇ-ਪੀਣ ਸਮੇਤ ਹੋਰ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਮਿਲਣਗੇ।
ਉਦਘਾਟਨ ਸਮੇਂ ਕੌਂਸਲ ਦੇ ਵਿੱਤ ਸਕੱਤਰ ਗੁਨਬੀਰ ਸਿੰਘ, ਨਿਰਮਲ ਸਿੰਘ, ਸਰਦੂਲ ਸਿੰਘ ਮੰਨਨ, ਰਾਜਬੀਰ ਸਿੰਘ, ਮੈਨੇਜਰ ਪ੍ਰੋਜੈਕਟ ਐਨ.ਕੇ ਸ਼ਰਮਾ ਨੇ ਛੀਨਾ ਨਾਲ ਮਿਲ ਕੇ ਉਕਤ ਕੰਟੀਨ ਦਾ ਜਾਇਜ਼ਾ ਲਿਆ ਅਤੇ ਹਰੇਕ ਸਹੂਲਤ ਸਬੰਧੀ ਕਾਲਜ ਡਾਇਰੈਕਟਰ ਡਾ. ਬਾਲਾ ਨੇ ਜਾਣਕਾਰੀ ਦਿੱਤੀ।
ਇਸ ਮੌਕੇ ਮੋਹਿੰਦਰ ਸੰਗੀਤਾ ਡੀਨ ਅਕਾਦਮਿਕਸ, ਡਾ. ਹਰਕਰਨ ਸਿੰਘ ਰਜਿਸਟਰਾਰ, ਆਰ.ਐਸ ਮਹਿਲ, ਇੰਜ਼. ਬਿਕਰਮਜੀਤ ਸਿੰਘ, ਡਾ. ਗੁਰਦਿਆਲ ਸਿੰਘ, ਇੰਜ਼. ਸਾਹਿਲ ਵਰਮਾ, ਇੰਜ਼: ਕਿਰਨਦੀਪ ਸਿੰਘ, ਇੰਜ਼: ਜਸਪ੍ਰੀਤ ਸਿੰਘ, ਇੰਜ਼ ਗੁਰਚਰਨ ਸਿੰਘ ਅਤੇ ਵੱਡੀ ਗਿਣਤੀ ’ਚ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media