ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਕਵਰੇਜ਼ ਮੌਕੇ ਆਪਣੇ ਵਾਹਨ ਖੜੇ ਕਰਨ ਲਈ
ਵੱਖ-ਵੱਖ ਪਾਰਕਿੰਗ ਵਿਚ ਆਉਂਦੀ ਮੁਸ਼ਿਕਲ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਵਰਕਿੰਗ ਜਰਨਲਿਸਟ ਦੇ ਵਾਹਨਾਂ ਲਈ ਪਾਰਕਿੰਗ ਪਾਸ ਜਾਰੀ ਕੀਤੇ ਹਨ। ਉਕਤ ਸਟਿਕਰ ਲੱਗੇ ਪਾਸ ਹਰੇਕ ਸਰਕਾਰੀ ਪਾਰਕਿੰਗ ਵਿਚ ਮੁਫ਼ਤ ਪਾਰਕਿੰਗ ਦੀ ਸੁਵਿਧਾ ਦੇਣਗੇ।ਸੰਘਾ ਨੇ ਦੱਸਿਆ ਕਿ ਇਹ ਪਾਸ ਸ਼ਹਿਰ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਵੱਲੋਂ ਜਾਰੀ ਕੀਤੇ ਜਾਣਗੇ, ਜਿਸ ਉਤੇ ਸਬੰਧਤ ਵਾਹਨ ਦਾ ਨੰਬਰ ਦਰਜ ਹੋਵੇਗਾ।ਸੰਘਾ ਨੇ ਇਸ ਬਾਬਤ ਕਮਿਸ਼ਨਰ ਪੁਲਿਸ, ਕਮਿਸ਼ਨਰ ਨਗਰ ਨਿਗਮ, ਮੁੱਖ ਪ੍ਰਸਾਸ਼ਕ, ਨਗਰ ਸੁਧਾਰ ਟਰੱਸਟ, ਸਿਵਲ ਸਰਜਨ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਉਹ ਉਕਤ ਪਾਰਕਿੰਗ ਪਾਸ ਵਾਲੇ ਵਾਹਨਾਂ ਦੀ ਆਪਣੇ ਅਧੀਨ ਆਉਂਦੀਆਂ ਪਾਰਕਿੰਗ ਵਿਚ ਮੁਫਤ ਵਾਹਨ ਖੜੇ ਕਰਨ ਨੂੰ ਯਕੀਨੀ ਬਨਾਉਣ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media