ਸੰਗਰੂਰ/ ਧੂਰੀ, 7 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਲਾਲੀ ਮੋਟਰਜ਼ ਪ੍ਰਾਈਵੇਟ ਲਿਮ: ਸੰਗਰੂਰ ਦੇ ਪ੍ਰੈਸਟਿਜ਼ ਹੌਂਡਾ ਕੰਪਨੀ ਦੇ ਸ਼ੋਅ-ਰੂਮ `ਚ ਹੌਂਡਾ ਕਾਰ
ਇੰਡੀਆ ਲਿਮ: ਵੱਲੋਂ ਤਿਆਰ ਕੀਤੀਆਂ ਹੋਂਡਾ ਅਮੇਜ਼, ਜੈਜ ਅਤੇ ਡਬਲਯੂ.ਆਰ.ਬੀ ਕਾਰਾਂ ਦੇ ਐਕਸਕਲੂਜ਼ਿਵ ਮਾਡਲ ਲਾਂਚ ਕੀਤੇ ਗਏ।ਮਾਰਕਿਟ ਵਿੱਚ ਨਵੇਂ ਲਾਂਚ ਹੋਏ ਇਹਨਾਂ ਮਾਡਲਾਂ ਦੀ ਘੁੰਡ ਚੁਕਾਈ ਹੌਂਡਾ ਵੱਲੋਂ ਆਪਣੇ ਪੁਰਾਣੇ ਗ੍ਰਾਹਕਾਂ ਪ੍ਰਵੀਨ ਗੋਇਲ ਅਤੇ ਧੂਰੀ ਦੇ ਰਹਿਣ ਵਾਲੇ ਪ੍ਰਸਿੱਧ ਲੇਖਕ ਤੇ ਪੱਤਰਕਾਰ ਸੰਜੇ ਲਹਿਰੀ ਪਾਸੋਂ ਕਰਵਾਈ ਗਈ।ਲਾਲੀ ਮੋਟਰਜ਼ ਸੰਗਰੂਰ ਦੇ ਸੇਲਜ਼ ਮੈਨੇਜਰ ਵਿਨੋਦ ਕੁਮਾਰ ਅਤੇ ਹੋਂਡਾ ਦੇ ਏਰੀਆ ਮੈਨੇਜਰ ਭਗਵੰਤ ਸਿੰਘ ਨੇਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਨਵੇਂ ਮਾਡਲਾਂ ਵਿੱਚ ਨਵੇਂ ਕਿਸਮ ਦੇ ਅਲਾਏ-ਵਹੀਲ, ਇਲੂਮੀਨੇਸ਼ਨ ਵਾਲੇ ਸਟੈਪ ਗਾਰਨਿਸ਼, ਸੀਟ ਕਵਰ ਅਤੇ ਸੋਪਾਇਲਰ ਲਗਾਏ ਗਏ ਹਨ ਜੋ ਇਹਨਾਂ ਮਾੱਡਲਾਂ ਦੀ ਖੂਬਸੂਰਤੀ ਨੂੰ ਹੋਰ ਚਾਰ ਚੰਨ ਲਗਾਉਂਦੇ ਹਨ।ਵਿਨੋਦ ਕੁਮਾਰ ਨੇ ਦੱਸਿਆ ਕਿ ਹੋਂਡਾ ਕਾਰਾਂ ਪ੍ਰਤੀ ਗ੍ਰਾਹਕਾਂ ਦੇ ਆਕਰਸ਼ਿਤ ਹੋਣ ਦਾ ਮੁੱਖ ਕਾਰਨ ਇਹਨਾਂ ਕਾਰਾਂ ਦੇ ਵਧੀਆ ਮਾਇਲੇਜ਼ ਦੇਣਾ ਅਤੇ ਹੋਂਡਾ ਦੇ ਮਜਬੂਤ ਇੰਜਣਾਂ ਦਾ ਕਮਾਲ ਹੈ।ਹੌਂਡਾ ਦੇ ਗ੍ਰਾਹਕਾਂ ਪ੍ਰਵੀਨ ਗੋਇਲ ਅਤੇ ਸੰਜੇ ਲਹਿਰੀ ਨੇ ਦੱਸਿਆ ਕਿ ਉਹ ਲੰਮੇਂ ਸਮੇਂ ਤੋਂ ਹੌਂਡਾ ਸਿਟੀ ਕਾਰ ਦੀ ਵਰਤੋਂ ਕਰਦੇ ਆ ਰਹੇ ਹਨ ਅਤੇ ਇਹ ਕਾਰਾਂ ਗੁਣਵੱਤਾ ਦੀ ਕਸੌਟੀ `ਤੇ ਖਰੀਆਂ ਉਤਰ ਰਹੀਆਂ ਹਨ।
ਇਸ ਮੌਕੇ ਹੋਂਡਾ ਸ਼ੋਅ-ਰੂਮ ਦੇ ਸਰਵਿਸ ਮੈਨੇਜਰ ਜਤਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਭਿੰਦਰਪਾਲ ਸ਼ਰਮਾ, ਜਤਿੰਦਰ ਸਿੰਘ, ਸ਼ਸ਼ੀ ਬਾਲਾ ਅਤੇ ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media