ਅੰਮ੍ਰਿਤਸਰ, 7 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਯੁਨੀਵਰਸਿਟੀ ਦੇ ਮਿਊਜ਼ਿਕ ਕਲੱਬ ਵਲੋਂ ਹਿੰਦੁਸਤਾਨੀ ਸ਼਼ਾਸਤਰੀ ਸੰਗੀਤ ਦੀ ਇੱਕ ਸ਼ਾਮ ਦਾ ਆਯੋਜਨ ਕੀਤਾ ਗਿਆ।ਇਸ ਦੋਰਾਨ ਸ਼ਾਸਤਰੀ ਸੰਗੀਤ ਦੀ ਪ੍ਰਸਿੱਧ ਅਤੇ ਨੋਜਵਾਨ ਗਾਇਕਾ ਸਾਨਿਕਾ ਰਾਜਨ ਕੁਲਕਰਨੀ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ।ਤਕਰੀਬਨ ਇੱਕ ਘੰਟਾ ਚੱਲੇ ਇਸ ਪ੍ਰੋਗਰਾਮ ਵਿੱਚ ਦਰਸ਼ਕ ਭਾਰੀ ਗਿਣਤੀ ਵਿੱਚ ਹਾਜ਼ਰ ਸਨ।ਪ੍ਰੋਗਰਾਮ ਤੋਂ ਬਾਅਦ ਬਹੁਤ ਦਰਸ਼ਕਾਂ ਨੇ ਸਾਨਿਕਾ ਕੁਲਕਰਨੀ ਦੀ ਗਾਇਕੀ ਦੀ ਸ਼ਲਾਘਾ ਕੀਤੀ।ਗਾਇਕੀ ਉਪਰੰਤ ਡੀਨ ਵਿਦਿਆਰਥੀ ਭਲਾਈ ਡਾ. ਐਸ.ਐਸ ਬਹਿਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸ਼ਾਸਤਰੀ ਸੰਗੀਤ ਨਾਲ ਵੀ ਜੁੜਨਾ ਚਾਹੀਦਾ ਹੈ, ਉਹਨਾਂ ਨੇ ਸਾਨਿਕਾ ਕੁਲਕਰਨੀ ਦੀ ਸ਼ਲਾਘਾ ਕੀਤੀ ਕਿ ਇੰਨੀ ਛੋਟੀ ਉਮਰ ਵਿੱਚ ਇਹੋ ਜਿਹੀ ਗਾਇਕੀ ਕਮਾਲ ਹੈ ਅਤੇ ਉਹਨਾਂ ਨੇ ਸਾਨਿਕਾ ਕੁਲਕਰਨੀ ਦੇ ਪਿਤਾ ਪੰਡਿਤ ਰਾਜਨ ਕੁਲਕਰਨੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਯੂਨੀਵਰਸਿਟੀ ਨੂੰ ਆਪਣਾ ਕੀਮਤੀ ਸਮਾਂ ਦਿੱਤਾ।ਸਟੇਜ਼ ਸਕੱਤਰ ਦੀ ਭੂਮਿਕਾ ਸਟੁਡੈਂਟ ਬਾਡੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਨਿਭਾਈ ਅਤੇ ਉਹਨਾਂ ਨੇਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਮਿਊਜ਼ਿਕ ਕਲੱਬ ਅਤੇ ਹੋਰ ਸਟੂਡੈਂਟ ਐਕਟੀਵਿਟੀ ਕਲੱਬ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨਗੇ।
ਇਸ ਮੋਕੇ ਤੇ ਮਿਊਜ਼ਿਕ ਕਲੱਬ ਦੇ ਟੀਚਰ ਇੰਚਾਰਜ ਡਾ. ਅਨੂਪ ਕੇਸਵਨ, ਡਾ. ਗੀਤਾ ਹੂੰਦਲ, ਡਾ. ਐਸ. ਐਸ ਬਹਿਲ, ਡਾ. ਰਾਜੇਸ਼ ਸ਼ਰਮਾ, ਡਾ. ਤਜਿੰਦਰ ਗੁਲਾਟੀ, ਮਿਸਟਰ ਗਾਵੇਸ਼, ਹਰਪ੍ਰੀਤ ਸਿੰਘ, ਅਜੀਤ ਭਾਸਿਨ ਅਤੇ ਏਕਮ ਪੰਨੂੰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …