Monday, June 29, 2026

ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੇ ਸਾਲਾਨਾ ਸਮਾਗਮ ਵਿੱਚ ਝੂਮੇ ਦਰਸ਼ਕ

ਪੂਰਬੀ ਤੇ ਦੱਖਣੀ ਸੂਬਿਆਂ ਦੇ ਲੋਕ ਨਾਚਾਂ ਦਾ ਵਿਦਿਆਰਥੀਆਂ ਨੇ ਕੀਤਾ ਸਫਲ ਪ੍ਰਦਰਸ਼ਨ
ਭੀਖੀ/ ਮਾਨਸਾ, 7 ਫਰਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਨੇੜਲੇ ਪਿੰਡ ਸਮਾਓਂ ਦੇ ਸਿਲਵਰ ਵਾਟਿਕਾ ਸੀਨੀ. ਸੈਕੰਡਰੀ ਪਬਲਿਕ ਸਕੂਲ ਵਿਖੇ ਸਾਲਾਨਾ PUNJ0702201919ਸਮਾਗਮ ਅਨੇਕਤਾ ਵਿੱਚ ਏਕਤਾ ਦੇ ਦਰਸ਼ਨ ਤੇ ਆਯੋਜਿਤ ਕੀਤਾ ਗਿਆ।ਵਿਦਿਆਰਥੀਆ ਵੱਲੋ ਭਾਰਤ ਦੀ ਵਿਲੱਖਣਾ ਨੂੰ ਦਰਸਾਉਦੇ ਵੱਖ-ਵੱਖ ਰਾਜਾ ਦੇ ਲੋਕ ਸਾਹਿਤ ਅਤੇ ਸੱਭਿਆਚਾਰਕ ਨੂੰ ਅਲੱਗ-ਅਲੱਗ ਦ੍ਰਿਸਟੀ ਨਾਲ ਖੂਬਰਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ।ਐਸ.ਪੀ.ਐਚ ਮੇਜਰ ਸਿੰਘ ਜਨਾਗਲ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਚੇਅਰਪਰਸਨ ਮੈਡਮ ਅੰਜੂ ਸਿੰਗਲਾ ਨੇ ਕੀਤੀ।ਵਿਦਿਆਰਥੀਆ ਨੂੰ ਸੰਬੋਧਨ ਹੁੰਦੇ ਮੇਜਰ ਸਿੰਘ ਜਨਾਗਲ ਨੇ ਕਿਹਾ ਕਿ ਉੱਚ ਸਿੱਖਿਆ ਹਾਸ਼ਲ ਕਰਕੇ ਰਾਸ਼ਟਰ ਨਿਰਮਾਣ ਅਤੇ ਨਰੌਏ ਸਮਾਜ ਦੀ ਸਿਰਜਣਾ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਵਿਦਿਆਰਥੀ ਅੱਗੇ ਆਉਣ।ਉਨ੍ਹਾਂ ਕਿਹਾ ਕਿ ਪ੍ਰਤਿਭਾ ਨੂੰ ਨਿਖਾਰਨ ਅਤੇ ਬਹੁਪੱਖੀ ਸ਼ਖਸੀਅਤ ਦੀ ਉਸਾਰੀ ਲਈ ਅਜਿਹੇ ਸਮਾਗਮ ਸਹਾਇਕ ਸਿੱਧ ਹੁੰਦੇ ਹਨ।ਮੈਡਮ ਅੰਜੂ ਸਿੰਗਲਾ ਨੇ ਕਿਹਾ ਕਿ ਸਕੂਲ ਵੱਲੋਂ ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਉਨ੍ਹਾਂ ਨੂੰ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਲਈ ਤਤਪਰ ਹੈ।
ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਕਿਰਨ ਰਤਨ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕਰਦਿਆਂ ਪਿਛਲੇ ਸਾਲ ਸਕੂਲੀ ਵਿਦਿਆਰਥੀਆਂ ਵੱਲੋਂ ਪਾਈਆਂ ਵਿਲੱਖਣ ਪੈੜਾਂ ਦਾ ਜਿਕਰ ਕੀਤਾ।ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਨ ਨਾਲ ਹੋਈ।ਪ੍ਰੋਗਰਾਮ ਦੌਰਾਨ ਪੇਸ਼ ਕੋਰੀਓਗ੍ਰਾਫੀਆਂ ਰਾਹੀਂ ਜਿੱਥੇ ਰੁੱਖ, ਕੁੱਖ ਅਤੇ ਪਾਣੀ ਬਚਾਉਣ ਦਾ ਸੰਦੇਸ਼ ਦਿੱਤਾ ਗਿਆ ਉੱਥੇ ਵੱਖ ਵੱਖ ਰਾਜਾਂ ਨਾਲ ਸਬੰਧਤ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਮੇਲਾ ਲੁੱਟਿਆ।ਸਮਾਗਮ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਡਾਂਡੀਆ ਪੇਸ਼ ਕਰਕੇ ਚੰਗਾ ਰੰਗ ਬੰਨਿਆ ਉੱਥੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਮਲਵਈ ਗਿੱਧਾ, ਝੂਮਰ, ਭੰਗੜਾ, ਲੁੱਡੀ ਅਤੇ ਗਿੱਧਾ ਪੇਸ਼ ਕਰਕੇ ਵਿਦਿਆਰਥੀਆਂ ਨੇ ਵਾਹ ਵਾਹ ਲੁੱਟੀ ਤੋਂ ਇਲਾਵਾ ਦੱਖਣੀ ਅਤੇ ਪੂਰਵੀ ਭਾਰਤ ਦੇ ਵੱਖ-ਵੱਖ ਰਾਜਾ ਦੇ ਲੋਕ ਨਾਚਾ ਨੂੰ ਹਾਜ਼ਰੀਨ ਨੇ ਸਿੱਦਤ ਨਾਲ ਵੇਖਿਆ।ਸਮਾਗਮ ਦੌਰਾਨ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਅੱਵਲ ਰਹੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਰਿਟਾ. ਏਡੀਸੀ ਵਿਜੇ ਸਿਆਲ, ਸਕੂਲ ਦੇ ਐਮਡੀ ਪੁਸ਼ਪਿੰਦਰ ਜਿੰਦਲ, ਰਿਸ਼ਵ ਸਿੰਗਲਾ, ਨਮਨ ਸਿੰਗਲਾ, ਬ੍ਰਹਮ ਕੁਮਾਰੀ ਆਸ਼ਰਮ ਦੇ ਦੀਦੀ ਰੁਪਿੰਦਰ, ਜਗਤਾਰ ਸਿੰਘ ਚਹਿਲ, ਰਤਨਵੀਰ ਸਿੰਘ ਸਰਪੰਚ, ਕਿਸਾਨ ਆਗੂ ਭੋਲਾ ਸਿੰਘ ਸਮਾਓਂ, ਦੇਵ ਭੂਸ਼ਣ ਮਾਲੀ, ਜਸ਼ਵੀ ਸ਼ਰਮਾ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ,ਸੰਦੀਪ ਕੌਰ, ਮਿਨਾਕਸ਼ੀ, ਹਰਿੰਦਰ ਸਿੰਘ ਆਦਿ ਹਾਜਰ ਸਨ।ਮੰਚ ਸੰਚਾਲਨ ਵਿਦਿਆਰਥੀ ਤਮੰਨਾ ਜਿੰਦਲ ਅਤੇ ਅਮਨਪ੍ਰੀਤ ਕੌਰ ਨੇ ਬਾਖੂਬੀ ਕੀਤਾ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply