ਹੌਲੀ ਹਰਟ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਨੇ ਲਿਆ ਭਾਗ
ਭੀਖੀ/ ਮਾਨਸਾ, 7 ਫਰਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਬੱਚਿਆਂ ਦੇ ਅਧਿਕਾਰਾਂ ਸਬੰਧੀ ਅੱਜ ਬੁਢਲਾਡਾ ਵਿਖੇ ਬਾਲ ਸੁਰੱਖਿਆ ਚਾਈਲਡਲਾਈਨ ਮਾਨਸਾ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ (ਅੰਡਰ ਟਰੇਨਿੰਗ) ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾਰੈਲੀ ਵਿਚ ਹੌਲੀ ਹਰਟ ਸਕੂਲ ਬੁਢਲਾਡਾ ਦੇ ਬੱਚਿਆਂ ਨੇ ਭਾਗ ਲਿਆ
ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਹੋਣ ਦੀ ਜਰੂਰਤ ਹੈਇਸ ਤਰਾਂ ਅਸੀਂ ਬੱਚਿਆਂ ਨਾਲ ਹੋ ਰਹੇ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰੋਕ ਸਕਦੇ ਹਾਂਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੁਆਰਾ ਕੱਢੀ ਜਾ ਰਹੀ ਇਸ ਰੈਲੀ ਦੀ ਤਰਾਂ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਾਗਰੂਕਤਾ ਫੈਲਾਉਣ ਲਈ ਇਸ ਤਰਾਂ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਅਜੈ ਤਾਇਲ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਣੇ ਜੁਵੇਨਾਇਲ ਜਸਟਿਸ ਐਕਟ-2015 ਸਬੰਧੀ ਜਾਣਕਾਰ ਦਿੰਦਿਆਂ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ, ਕਿਸੇ ਵੀ ਤਰਾਂ ਦੇ ਨਸ਼ੀਲੇ ਪਦਾਰਥ ਦੇਣਾ ਜਾਂ ਵਿਕਵਾਉਣਾ ਕਾਨੂੰਨੀ ਅਪਰਾਧ ਹੈਅਜਿਹੇ ਵਿਅਕਤੀ ਨੂੰ ਪੰਜ ਸਾਲ ਤੱਕ ਦੀ ਸਜ਼ਾ ਅਤੇ ਇਕ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈਇਸ ਤੋਂ ਇਲਾਵਾ ਭੀਖ ਮੰਗਵਾਉਣ ਦੇ ਮਕਸਦ ਨਾਲ ਜੇਕਰ ਕਿਸੇ ਵੀ ਬੱਚੇ ਨੂੰ ਸਰੀਰਿਕ ਪੱਖੋਂ ਅਪੰਗ ਕੀਤਾ ਜਾਂਦਾ ਹੈ ਤਾਂ ਦੋਸ਼ੀ ਵਿਅਕਤੀ ਨੂੰ ਘੱਟੋ ਘੱਟ ਸੱਤ ਸਾਲ ਦੀ ਸਜ਼ਾ ਅਤੇ ਪੰਜ ਲੱਖ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ
ਚਾਈਲਡਲਾਈਨ ਕੁਆਰਡੀਨੇਟਰ ਯਾਦਵਿੰਦਰ ਵਲੋਂ ਬੱਚਿਆਂ ਨੂੰ ਸ਼ੋਸ਼ਣ ਦੀਆਂ ਘਟਨਾਵਾਂ ਦੀ ਸੂਰਤ ਵਿਚ ਚਾਈਲਡ ਹੈਲਪਲਾਈਨ 1098 ਤੇ ਸੂਚਨਾ ਦੇਣ ਲਈ ਕਿਹਾਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨਾਲ ਵਾਪਰੀ ਅਜਿਹੀ ਘਟਨਾ ਸਬੰਧੀ ਸ਼ਿਕਾਇਤ ਮਿਲਣ ਤੇ ਚਾਈਲਡ ਹੈਲਪਲਾਈਨ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ
ਇਸ ਮੌਕੇ ਕਾਊਂਸਲਰ ਰਾਜਿੰਦਰ ਕੁਮਾਰ, ਆਊਟਰੀਚ ਵਰਕਰ ਹਰਦੀਪ ਕੁਮਾਰ, ਚਾਈਲਡਲਾਈਨ ਮੈਂਬਰ ਬਖ਼ਸ਼ਿੰਦਰ ਸਿੰਘ, ਕੁਲਵਿੰਦਰ ਸਿੰਘ, ਰੁਪਿੰਦਰ ਕੌਰ ਅਤੇ ਹੌਲੀ ਹਾਰਟ ਸਕੂਲ ਤੋਂ ਪ੍ਰਿੰਸੀਪਲ ਗਗਨਦੀਪ ਸ਼ਰਮਾ, ਹਰਬੰਸ ਸਿੰਘ, ਪੂਨਮ ਸ਼ਰਮਾ ਅਤੇ ਲਵਪ੍ਰੀਤ ਕੌਰ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …