ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਐਮ.ਐਲ.ਏ ਇੰੰਦਰਬੀਰ ਸਿੰਘ ਬੁਲਾਰੀਆ ਦੀ ਪ੍ਰਧਾਨਗੀ ਹੇਠ ਅਰਬਨ ਸਿਹਤ ਕੇਂਦਰ ਸਕੱਤਰੀ ਬਾਗ ਵਿਖੇ ਤੋਂ ਤੰਦਰੁਸਤ ਪੰਜਾਬ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇਹ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ।ਜਿਸ ਅਧੀਨ ਜਿਲ੍ਹਾ ਅੰਮ੍ਰਿਤਸਰ ਵਿਚ ਪੰਜ ਆਈ.ਈ.ਸੀ ਵੈਨਾਂ ਚਲਾਇਆ ਜਾ ਰਹਿਆ ਹਨ, ਜੋ ਕਿ ਪੁਰੇ ਜਿਲੇ ਭਰ ਵਿੱਚ ਸਾਰੀਆ ਸਿਹਤ ਸਹੁਲਤਾਂ ਦਾ ਪ੍ਰਚਾਰ ਕਰੇਗੀ ਅਤੇ ਲੋਕਾ ਨੂੰ ਚੰਗੀ ਸਿਹਤ, ਨਸ਼ਿਆਂ ਤੋ ਬਚਾਅ ਅਤੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਜਾਗਰੁਕ ਕਰੇਗੀ।ਜ਼ਿਲ੍ਹਾ ਪਰੀਵਾਰ ਭਲਾਈ ਅਫਸਰ ਡਾ. ਸੁੱਖਪਾਲ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਅੰਮ੍ਰਿਤਸਰ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਨਾਂ ਵੈਨਾਂ ਰਾਹੀਂ ਪ੍ਰਤੀ ਦਿਨ 6 ਤੋਂ 8 ਪਿੰਡਾਂ ਵਿੱਚ ਸਿਹਤ ਸਹੁਲਤਾਂ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਇੱਕ ਮੈਡੀਕਲ ਕੈਪ ਲਗਾਇਆ ਜਾਵੇਗਾ।ਜਿਸ ਵਿੱਚ ਮੈਡੀਕਲ ਟੀਮਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਦਵਾਈਆਂ ਮੁਫਤ ਵੰਡੀਆਂ ਜਾਣਗੀਆਂ।ਇਹ ਵੈਨਾਂ ਅੰਮ੍ਰਿਤਸਰ ਜ਼ਿਲੇ ਵਿੱਚ ਇੱਕ ਮਹੀਨੇ ਲਈ ਰਹਿਣਗੀਆਂ, ਜ਼ੋ ਜ਼ਿਲੇ ਦੇ ਲਗਭਗ ਸਾਰੇ ਇਲਾਕਿਆਂ ਨੂੰ ਕਵਰ ਕਰਨਗੀਆਂ।
ਇਸ ਮੋਕੇ ਅਮਰਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਇਲਾਕੇ ਦੇ ਕੌਸਲਰ ਦਲਬੀਰ ਸਿੰਘ ਮੰਮਣਕੇ, ਜਸਪਿੰਦਰ ਸਿੰਘ ਸ਼ੇਰਗਿਲ, ਅਸ਼ਵਨੀ ਕਾਲੇਸ਼ਾਹ ਤੋ ਇਲਾਵਾ ਡਾ. ਰਵਿੰਦਰਪਾਲ ਕੋਰ ਡਾ. ਰਿਤੀਕਾ ਅਤੇ ਪਲਵਿੰਦਰ ਸਿੰਘ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media