Thursday, July 16, 2026

ਭਾਰੀ ਵਰਖਾ ਨਾਲ ਗਲੀਆਂ ਨੇ ਲਿਆ ਤਲਾਬਾਂ ਦਾ ਰੂਪ

ਸਫਾਈ ਕਰਮਚਾਰੀਆਂ ਦੀ ਹੜਤਾਲ ਤੇ ਨਹਿਰੀ ਵਿਭਾਗ ਦੀ ਲਾਪਰਵਾਹੀ ਨਾਲ ਲੋਕਾਂ ਦਾ ਹੋਇਆ ਨੁਕਸਾਨ

PPN05091410ਫਾਜਿਲਕਾ, 5 ਸਿਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਕਈ ਦਿਨਾਂ ਤੋ ਗਰਮੀ ਦੀ ਮਾਰ ਝੇਲ ਰਹੇ ਲੋਕਾਂ ਨੂੰ ਮੰਗਲਵਾਰ ਸ਼ਾਮ ਦੀ ਵਰਖਾ ਨੇ ਕਾਫੀ ਰਾਹਤ ਦਿੱਤੀ ਪਰ ਵੀਰਵਾਰ ਬਾਅਦ ਦੁਪਿਹਰ ਵਰਖਾ ਨੇ ਉਗਰ ਰੂਪ ਧਾਰਨ ਕਰ ਲਿਆ । ਸਾਰੀ ਰਾਤ ਲਗਾਤਾਰ ਮੀਂਹ ਪੈਦਾਂ ਰਿਹਾ ਜਿਸ ਕਰਕੇ ਗਲੀਆਂ ਅਤੇ ਸੜਕਾਂ ਨੇ ਤਲਾਬਾਂ ਦਾ ਰੂਪ ਧਾਰਨ ਕਰ ਲਿਆ ਹੈ । ਗਲੀਆਂ ਅਤੇ ਬਜ਼ਾਰਾਂ ਵਿੱਚ ਗੋਢੇ ਗੋਢੇ ਪਾਣੀ ਖੜ੍ਹਾ ਹੋ ਗਿਆ ਅਤੇ ਲੋਕਾਂ ਦਾ ਘਰੋ ਬਾਹਰ ਨਿਕਲਨਾ ਮੁਸ਼ਕਿਲ ਹੋ ਗਿਆ । ਕਈ ਲੋਕਾਂ ਦੇ ਘਰਾਂ ਵਿੱਚ ਅੰਦਰ ਤੱਕ ਪਾਣੀ ਚਲਾ ਗਿਆ ਜਿਸ ਕਰਕੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ । ਲੋਕਾਂ ਦਾ ਸਾਫ ਕਹਿਣਾ ਸੀ ਕਿ ਵਰਖਾ ਦੇ ਕਰਕੇ ਜੋ ਨੁਕਸਾਨ ਹੋਇਆ ਹੈ ਕੁਦਰਤ ਦੇ ਨਾਲ ਨਾਲ ਸਫਾਈ ਕਰਮਚਾਰੀਆਂ ਦੀ ਹੜਤਾਲ, ਨਗਰ ਪਾਲਿਕਾ ਦੀ ਅਣਗਿਲ੍ਹੀ ਅਤੇ ਨਹਿਰੀ ਵਿਭਾਗ ਦੀ ਲਾਪਰਵਾਹੀ ਵੀ ਜੁੰਮੇਵਾਰ ਹਨ । ਪਿਛਲੇ ਲਗਭਗ ਇੱਕ ਮਹੀਨੇ ਤੋਂ ਸੀਵਰੇਜ ਅਤੇ ਸਫਾਈ ਕਰਮਚਾਰੀ ਹੜਤਾਲ ਤੇ ਚੱਲ ਰਹੇ ਹਨ ਜਿਸ ਕਰਕੇ ਗਲੀਆਂ ਅਤੇ ਨਾਲੀਆਂ ਦੀ ਸਫਾਈ ਨਹੀ ਹੋਈ ਅਤੇ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਹਨ । ਮੌਸਮ ਵਿਭਾਗ ਚੇਤਾਵਨੀ ਦੀ ਬਾਵਜੂਦ ਵੀ ਨਹਿਰੀ ਵਿਭਾਗ ਨੇ ਆਪਣੀ ਜੁੰਮੇਵਾਰੀ ਤੋਂ ਮੂੰਹ ਮੋੜਦੇ ਹੋਏ ਨਹਿਰਾਂ ਦੀ ਸਫਾਈ ਕਰਾਉਣ ਵੱਲ ਕੋਈ ਧਿਆਨ ਨਹੀ ਦਿੱਤਾ । ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸ਼ਹਿਰ ਦੇ ਨਾਲੇ ਅਤੇ ਗਲੀਆਂ ਦੀ ਸਫਾਈ ਕਰਾਈ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦਾ ਵਰਖਾ ਤੋ ਹੋਰ ਨੁਕਸਾਨ ਨਾ ਹੋਵੇ ।  ਦੂਜੇ ਪਾਸੇ ਜਦੋ ਮੀਂਹ ਘੱਟਿਆ ਤਾਂ ਪਕੋੜੇ, ਜਲੇਬੀ ਅਤੇ ਮੌਮਜਾਮੇ ਵੇਚਨ ਵਾਲਿਆਂ ਕੋਲ ਲੋਕਾਂ ਦੀਆਂ ਲਾਇਨਾ ਲੱਗ ਗਈਆਂ । ਬੜੀ ਹੈਰਾਨੀ ਦੀ ਗੱਲ ਸੀ ਕਿ ਇਨ੍ਹਾ ਤਰਪੈਲਾਂ ਅਤੇ ਮੌਮਜਾਮੇ ਵੇਚਨ ਵਾਲੇ ਦੁਕਾਨਦਾਰਾਂ ਨੇ ਮੂੰਹ ਮੰਗੀ ਕੀਮਤ ਤੇ ਮੌਮਜਾਮੇ ਅਤੇ ਪਨੱੀਆ ਵੇਚੀਆਂ ਇਸ ਦੇ ਬਾਵਜੂਦ ਵੀ ਦੁਪਿਹਰ ਤੋਂ ਬਾਅਦ ਕਿਸੇ ਵੀ ਦੁਕਾਨਦਾਰ ਦੇ ਕੋਲ ਮੌਮਜਾਮਾ ਅਤੇ ਤਰਪੈਲਾਂ ਨਹੀ ਬੱਚਿਆਂ ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply