Friday, October 18, 2024

ਅਨਾਜ ਬਚਾਉਣ ਲਈ ਕੜੀ ਮਸ਼ਕਤ ਕਰ ਰਹੇ ਨੇ ਐਫ.ਸੀ.ਆਈ ਕਰਮਚਾਰੀ

PPN05091411ਫਾਜਿਲਕਾ, 5 ਸਿਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਇੱਕ ਪਾਸੇ ਭਾਰੀ ਵਰਖਾ ਅਤੇ ਦੂਜੇ ਪਾਸੇ ਸਫਾਈ ਕਰਮਚਾਰੀਆਂ ਅਤੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਰਕੇ ਜਿੱਥੇ ਸਾਰਾ ਸ਼ਹਿਰ ਜਲ ਮਗਨ ਹੋ ਗਿਆ ਹੈ ਉਥੇ ਹੀ ਐਫ ਸੀ ਆਈ ਦੇ ਕਰਮਚਾਰੀ ਅਤੇ ਅਧਿਕਾਰੀ ਦਿਨ ਰਾਤ ਇੱਕ ਕਰਕੇ ਗਰੀਬ ਲੋਕਾਂ ਦੇ ਮੂੰਹ ਵਿੱਚ ਜਾਣ ਵਾਲੇ ਅਨਾਜ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਸਥਾਨਕ ਸਲੇਮਸ਼ਾਹ ਰੋਡ ਤੇ ਸਥਿਤ ਐਫ ਸੀ ਆਈ ਦੇ ਗੋਦਾਮਾਂ ਵਿੱਚ ਜਦੋ ਸਾਡੇ ਪੱਤਰਕਾਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਗੋਦਾਮ ਦੇ ਕਰਮਚਾਰੀਆਂ ਨੇ ਅਨਾਜ ਦੀਆਂ ਬੋਰੀਆਂ ਨੂੰ ਪੂਰੀ ਤਰ੍ਹਾਂ ਕਾਲੇ ਮੌਮਜਾਮਿਆਂ ਨਾਲ ਢੱਕਿਆ ਹੋਇਆ ਸੀ ਅਤੇ ਉਹ ਮੌਮਜਾਮਿਆਂ ਨੂੰ ਦੂਰ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ । ਐਫ ਸੀ ਆਈ ਅਧਿਕਾਰੀ ਗਗਨਦੀਪ ਗਾਂਧੀ ਨੇ ਦੱਸਿਆ ਕਿ ਅਨਾਜ ਦੀਆਂ ਬੋਰੀਆਂ ਥੱਲੋ ਭਿੱਜਣ ਤੋ ਬਚਾਉਣ ਲਈ ਉਨ੍ਹਾਂ ਦੇ ਹੇਠਾਂ ਲੱਕੜ ਅਤੇ ਪਲਾਸਟਿਕ ਦੇ ਰੈਕ ਲਗਾ ਕੇ ਉਨ੍ਹਾਂ ਨੂੰ ਜਮੀਨ ਤੋਂ ਉੱਚਾ ਰੱਖਿਆ ਗਿਆ ਹੈ । ੳਨ੍ਹਾ ਕਿਹਾ ਕਿ ਉਹ ਆਪ ਸਾਰੀ ਰਾਤ ਭਰ ਗੋਦਾਮ ਵਿੱਚ ਰੁੱਕ ਕੇ ਹੋਰ ਕਰਮਚਾਰੀਆਂ ਦੇ ਨਾਲ ਅਨਾਜ ਦੀ ਸਭਾਂਲ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਸਾਰੇ ਅਨਾਜ ਨੂੰ ਵਰਖਾ ਵਿੱਚ ਭਿੱਜਣ ਤੋ ਬਚਾ ਲਿਆ ਗਿਆ ਹੈ ਅਤੇ ਹੁਣ ਉਹ ਥੱਲ੍ਹੇ ਖੜੇ ਪਾਣੀ ਦੀ ਨਿਕਾਸੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply