Tuesday, October 6, 2026

ਲੁੱਟ ਖੋਹ ਗ੍ਰੋਹ ਦੇ ਮੈਂਬਰ ਕਾਬੂ – ਨਕਦੀ ਬਰਾਮਦ

PPN0902201902ਬਠਿੰਡਾ, 9 ਫਰਵਰੀ (ਪੰਜਾਬ ਪੋਸਟ -ਅਵਤਾਰ ਸਿੰਘ ਕੈਂਥ) – ਜਿਲ੍ਹਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਲੁੱਟ ਖੋਹ ਕਰਨ ਵਾਲੇ ਤਿੰਨ ਮੈਂਬਰੀ ਗ੍ਰੋਹ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਰਨ ਸਿੰਘ ਖੰਨਾ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਬਠਿੰਡਾ ਨੇ ਦੱਸਿਆ ਕਿ ਜਨਾ ਸਲਾਮ ਬੈਂਕ ਫਾਇਨਾਂਸ ’ਚ ਲੋਨ ਦਾ ਕੰਮ ਕਰਦਾ ਗੌਰਵ ਪਿਛਲੇ ਦਿਨੀਂ  ਵੱਖ-ਵੱਖ ਪਿੰਡਾਂ ਧੰੁਨੀਕੇ, ਨੰਦਗੜ੍ਹ ਬਾਜਕ ਅਤੇ ਨਰੂਆਣਾ ’ਚੋਂ ਕਿਸ਼ਤਾਂ ਦੇ ਕਰੀਬ 2 ਲੱਖ ਰੁਪਏ ਇਕੱਠੇ ਕਰਕੇ ਪਿੰਡ ਬੀੜ ਤਲਾਬ ਪੁੱਜਿਆ ਤਾਂ ਅੱਗੋਂ ਇੱਕ ਮੋਟਰਸਾਇਕਲ ’ਤੇ ਸਵਾਰ ਦੋ ਨਾ ਮਲੂਮ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਅੱਖਾਂ ’ਚ ਮਿਰਚਾਂ ਪਾ ਕੇ ਬੈਗ ਖੋਹ ਕੇ ਭੱਜ ਗਏ। ਜਿਸ ਸਬੰਧੀ ਪੀੜਤ ਗੌਰਵ ਦੇ ਬਿਆਨਾਂ ’ਤੇ ਥਾਣਾ ਸਦਰ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ ਅਤੇ ਵਾਰਦਾਤ ਦੀ ਜਾਂਚ ਦੌਰਾਨ ਸੀ.ਆਈ.ਏ ਸਟਾਫ-2 ਦੇ ਐਸ.ਆਈ ਤਰਜਿੰਦਰ ਸਿੰਘ ਵੱਲੋਂ ਤਿਆਰ ਕੀਤੀ ਟੀਮ ਦੇ ਐਸ.ਆਈ ਅਵਤਾਰ ਸਿੰਘ ਨੇ ਮੁਕੱਦਮੇ ਦੀ ਤਫਤੀਸ਼ ਦੌਰਾਨ ਕਹਾਣੀ ਝੂਠੀ ਸਾਬਤ ਹੋਣ `ਤੇ ਦੋਸ਼ੀ ਰਜਤ ਬਾਂਸਲ ਉਰਫ ਬੌਬੀ, ਰਣਜੀਤ ਕੁਮਾਰ ਅਤੇ ਮੁਦਈ  ਗੌਰਵ ਨੂੰ ਦੋਸ਼ੀ ਨਾਮਜ਼ਦ ਕਰ ਲਿਆ।ਉਕਤਾਂ ਨੂੰ ਗਿ੍ਰਫਤਾਰ ਕਰਨ ਉਪਰੰਤ ਦੋਸ਼ੀਆਂ ਕੋਲੋਂ 2 ਲੱਖ 2000 ਰੁਪਏ,  ਦੋ ਮੋਟਰਸਾਇਕਲ ਅਤੇ 4 ਮੋਬਾਇਲ ਫੋਨ ਵੱਖ-ਵੱਖ ਮਾਰਕਾ ਬਰਾਮਦ ਕੀਤੇ ਹਨ।

 

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …

Leave a Reply