ਬਠਿੰਡਾ, 9 ਫਰਵਰੀ (ਪੰਜਾਬ ਪੋਸਟ -ਅਵਤਾਰ ਸਿੰਘ ਕੈਂਥ) – ਅਕਾਲੀ ਦਲ ਅੰਮਿ੍ਰਤਸਰ ਦੇ ਜਨਰਸਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਨੇ ਆਪਣੇ ਸਾਥੀਆਂ ਨਾਲ ਬਠਿੰਡਾ ਪ੍ਰੈਸ ਕਲੱਬ ਵਿਖੇ ਦੋ ਸਾਲ 8 ਦਿਨ ਬੀਤ ਜਾਣ `ਤੇ ਵੀ ਪੰਜਾਬ ਸਰਕਾਰ ਵਲੋਂ ਮੌੜ ਬੰਬ ਕਾਂਡ ‘ਚ ਮਾਸੂਮਾਂ ਦੇ ਕਾਤਲਾਂ ਨੂੰ ਨਾ ਫੜਣ ਪ੍ਰਤੀ ਗੁੱਸਾ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਬੰਬ ਕਾਂਡ ਵਿੱਚ ਉਸ ਸਮੇਂ ਸਿੱਖ ਨੌਜਵਾਨਾਂ ਨੂੰ ਫੜ-ਫੜ ਕੇ ਕੁੱਟ ਮਾਰ ਅਤੇ ਹੋਰ ਕਈ ਤਰ੍ਹਾਂ ਦੇ ਪੁਲਿਸ ਵਲੋਂ ਹੱਥਕੰਡੇ ਵਰਤ ਕੇ ਨਜਾਇਜ਼ ਤੰਗ ਕੀਤਾ ਗਿਆ ਸੀ।ਹੁਣ ਜਦਕਿ ਸਾਰੇ ਜੱਗ ਜਾਹਿਰ ਹੋ ਚੁੱਕਾ ਹੈ ਕਿ ਇਸ ਬੰਬ ਕਾਂਡ ਦੀਆਂ ਤਾਰਾਂ ਸਿਰਸਾ ਸਾਧ ਦੇ ਡੇਰੇ ਨਾਲ ਜੋੜੇ ਹੋਏ ਹਨ। ਫਿਰ ਵੀ ਪੰਜਾਬ ਸਰਕਾਰ ਨੇ ਹਾਲੇ ਤੱਕ ਦੋਸ਼ੀ ਗਿ੍ਰਫਤਾਰ ਨਹੀ ਕੀਤੇ ਅਤੇ ਨਾ ਹੀ ਮਾਸੂਮਾਂ ਦੇ ਪਰਿਵਾਰਾਂ ਨੂੰ ਕੋਈ ਆਰਥਿਕ ਸਹਾਇਤਾ ਮੁਹੱਇਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬੰਬ ਕਾਂਡ ਵਿੱਚ 70 ਪ੍ਰਤੀਸ਼ਤ ਸੜ ਚੁੱਕੇ ਇਕ ਨੋਜਵਾਨ ਨੂੰ ਸਰਕਾਰ ਵਲੋਂ ਆਰਥਿਕ ਸਹਾਇਤਾ ਤਾਂ ਕੀ ਦੇਣੀ ਸੀ ਪੁੱਛ ਪੜਤਾਲ ਵੀ ਨਹੀ ਕੀਤੀ ਗਈ।ਉਨ੍ਹਾਂ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ ਜਲਦ ਹੀ ਦੋਸ਼ੀ ਗ੍ਰਿਫਤਾਰ ਨਾ ਕੀਤੇ ਤਾਂ ਉਹ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਡਿੰਡਰਾਵਾਲੇ ਦੇ 72ਵੇਂ ਜਨਮ ਦਿਹਾੜੇ `ਤੇ ਵੱਡਾ ਐਲਾਨ ਕਰਨਗੇ ਅਤੇ ਮੌਡ ਬੰਬ ਕਾਂਡ ਵਿੱਚ ਮਾਰੇ ਮਾਸੂਮਾਂ ਦੇ ਇਨਸਾਫ਼ ਲਈ ਵੱਡੇ ਪੱਧਰ ਤੇ ਬਰਗਾੜੀ ਇਨਸਾਫ਼ ਮੋਰਚੇ ਵਾਂਗ ਹੀ ਰੋਸ ਧਰਨਾ ਲਗਾਉਣਗੇ।
ਇਸ ਮੌਕੇ ਪਰਵਿੰਦਰ ਸਿੰਘ ਬਾਲਿਆਵਾਲੀ ਸ਼ਹਿਰੀ ਪ੍ਰਧਾਨ, ਸੁਖਜੀਤ ਸਿੰਘ ਹੈਪੀ, ਹਰਫੂਲ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ ਖਾਲਸਾ ਤੋਂ ਇਲਾਵਾ ਇਨਸਾਫ਼ ਦੀ ਮੰਗ ਕਰਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media