Wednesday, October 28, 2026

ਅੰਮ੍ਰਿਤਸਰ ਦੀ ਪ੍ਰਿੰਸੀਪਲ ਮਨਦੀਪ ਕੌਰ ਨੂੰ ਮਿਲਿਆ ਸਟੇਟ ਐਵਾਰਡ

PPN05091414ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ)- ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ, ਦੀ ਪ੍ਰਿੰਸੀਪਲ ਮਨਦੀਪ ਕੌਰ ਨੂੰ 5 ਸਤੰਬਰ ਨੂੰ ਜਲੰਧਰ ਵਿਖੇ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ ਮੌਕੇ ਮਾਨਯੋਗ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੁਆਰਾ ਸਟੇਟ ਐਵਾਰਡ ਨਾਲ ਸੋਨੇ ਦਾ ਤਮਗਾ, ਇਕ ਪ੍ਰਸੰਸਾ ਪੱਤਰ, ਸ਼ਾਲ ਅਤੇ 10,000/- ਰੁਪਏ ਨਕਦ ਨਾਲ ਸਨਮਾਨਿਤ ਕਿਤਾ ਗਿਆ। ਇਸ ਮੋਕੇ ਮੁੱਖ ਪਾਰਲਿਮਾਨੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ, ਪ੍ਰਮੁੱਖ ਸਿੱਖਿਆ ਸਕੱਤਰ ਸ੍ਰੀਮਤੀ ਅੰਜਲੀ ਭਾਵੜਾ, ਡੀ.ਜੀ.ਐਸ.ਈ. ਪੰਜਾਬ ਡਾ. ਜੀ.ਕੇ. ਸਿੰਘ, ਡੀ.ਪੀ.ਆਈ ਸੈਕੰਡਰੀ ਸ੍ਰੀ ਕਮਲ ਗਰਗ, ਡੀ.ਪੀ.ਆਈ ਐਲੀਮੈਂਟਰੀ ਸ੍ਰੀਮਤੀ ਦਰਸ਼ਨ ਕੌਰ ਸਮਾਰੋਹ ਵਿਚ ਸ਼ਾਮਲ ਸਨ। ਪੰਜਾਬ ਦੇ ਕਾਲਜਾਂ ਤੇ ਸਕੂਲ ਵਿਚ ਲੰਮਾਂ ਸਮਾਂ ਕੰਪਿਊਟਰ ਲੈਕਚਰਾਰ ਵਜੋਂ ਸੇਵਾ ਨਿਭਾ ਚੁੱਕੀ ਪ੍ਰਿੰਸੀਪਲ ਮਨਦੀਪ ਕੌਰ ਨੇ ਸਰਕਾਰੀ ਸਕੂਲ ਮਾਨਾਵਾਲਾ ‘ਤੇ ਗੋਲ ਬਾਗ ਵਿਖੇ ਪ੍ਰਿੰਸੀਪਲ ਦੇ ਤੌਰ ‘ਤੇ ਕਾਰਜ ਕਰਨ ਦੇ ਨਾਲ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਜੋਂ ਵੀ ਬੇਹਤਰੀਨ ਸੇਵਾਵਾਂ ਨਿਭਾਈਆਂ। ਉਨ੍ਹਾਂ ਅੰਤਰ ਰਾਸ਼ਟਰੀ ਕਾਨਫਰੰਸਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਕਈ ਸੈਮੀਨਾਰਾਂ ਵਿੱਚ ਖੋਜ-ਪੱਤਰ ਪ੍ਰਸਤੁੱਤ ਕੀਤੇ। ਉਨ੍ਹਾਂ ਦੀਆਂ ਕਈ ਪ੍ਰਕਾਸ਼ਨਾਵਾਂ ਅਖ਼ਬਾਰਾਂ ਤੇ ਰਿਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪ੍ਰਿੰਸੀਪਲ ਮਨਦੀਪ ਕੌਰ ਨੇ ਲੱਖਾਂ ਰੁਪਏ ਦੀ ਦਾਨ ਰਾਸ਼ੀ ਤੇ ਸਰਕਾਰੀ ਗਰਾਂਟਾਂ ਹਾਸਲ ਕਰਕੇ ਸਕੂਲ ਤੇ ਹੋਸਟਲ ਦੀ ਉਸਾਰੀ ਦਾ ਕੰਮ ਕਦੇ ਰੁਕਣ ਨਹੀਂ ਦਿੱਤਾ। ਉਨ੍ਹਾਂ ਸਕੂਲ ਵਿੱਚ ਅਧਿਆਪਕਾਂ ਦੀ ਮਦਦ ਨਾਲ ਵਿਰਸੇ ਨੂੰ ਦਰਸਾਉਂਦਾ ਵਿਰਾਸਤੀ ਕਮਰਾ, ਨੈੱਟ ਬਾਲ ਗਰਾਊਂਡ, ਆਰੀਆ ਭੱਟ ਗਣਿਤ ਪਾਰਕ, ਗਣਿਤ ਪ੍ਰਯੋਗਸ਼ਾਲਾ, ਐਜੂਸੈੱਟ ਲਾਇਬਰੇਰੀ, ਐਜੂਸੈੱਟ ਲੈਬ, ਸੋਸ਼ਲ ਸਟੱਡੀ ਲੈਬ, ਗਰੀਨ ਕਾਰਨਰ, ਇੰਗਲਿਸ਼ ਕਾਰਨਰ, ਕੰਧ ਮੈਗਜ਼ੀਨ ਪਹੁ ਫੁਟਾਲਾ, ਸਟੂਡੈਂਟ ਲੀਗਲ ਲਿਟਰੇਸੀ ਕਲੱਬ, ਈਕੋ ਕਲੱਬ ਤੇ ਵਾਤਾਵਰਨ ਸੰਭਾਲ ਸੁਸਾਇਟੀ ਅਤੇ ਕੈਰੀਅਰ ਗਾਈਡੈਂਸ ਸੈੱਲ ਸਥਾਪਿਤ ਕਰਕੇ ਸਕੂਲ ਦੀ ਨੁਹਾਰ ਨੂੰ ਨਵਾਂ ਰੂਪ ਦਿੱਤਾ। ਉਨ੍ਹਾਂ ਰਾਜ ਪੱਧਰੀ ਨਸ਼ਾ ਵਿਰੋਧੀ, ਏਡਜ਼ ਜਾਗਰੂਕਤਾ ਅਤੇ ਨਕਲ ਵਿਰੋਧੀ ਰੈਲੀਆਂ ਨਾਲ ਆਮ ਸ਼ਹਿਰੀਆਂ ਨੂੰ ਜਾਗਰੂਕ ਕੀਤਾ।

ਪ੍ਰਿੰਸੀਪਲ ਮਨਦਪਿ ਕੌਰ ਦੀ ਰਹਿਨੁਮਾਈ ਅਧੀਨ ਅਕਾਦਮਿਕ ਤੇ ਸਹਿਪਾਠੀ ਕਿਰਿਆਵਾਂ ਵਿੱਚ ਮੋਹਰੀ ਸਰਕਾਰੀ ਸਕੂਲ ਮਾਲ ਰੋਡ ਖੇਡਾਂ ਦੇ ਖੇਤਰ ਵਿੱਚ ਕਈ ਦਹਾਕਿਆਂ ਤੋਂ ਜ਼ਿਲ੍ਹੇ ਪੱਧਰ ‘ਤੇ ਚੈਂਪੀਅਨ ਹੈ। ਇਸ ਵਰ੍ਹੇ ਸਕੂਲ ਦੀ ਬਾਸਕਿਟਬਾਲ ਟੀਮ ਰਾਸ਼ਟਰੀ ਪੱਧਰ ‘ਤੇ ਜੇਤੂ ਰਹੀ ਅਤੇ ਖਿਡਾਰਨ ਗਗਨਦੀਪ ਨੂੰ ਚੀਨ, ਸਾਇਪ੍ਰਸ, ਸ੍ਰੀਲੰਕਾ, ਜਾਰਡਨ ਤੇ ਜਾਪਾਨ ਵਿੱਚ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਸਕੂਲ ਦੀਆਂ 28 ਖਿਡਾਰਨਾਂ ਦੀ ਰਾਸ਼ਟਰੀ ਟੀਮਾਂ ਲਈ ਚੌਣ ਕਾਬਲੇਗੌਰ ਹੈ।
ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਪ੍ਰਿੰਸੀਪਲ ਮਨਦੀਪ ਕੌਰ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ, ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਤੇ ਜੰਗਲਾਤ ਮੰਤਰੀ ਸ੍ਰੀ ਭਗਤ ਚੂਨੀ ਲਾਲ ਤੋਂ ਇਲਾਵਾ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਰੋਟਰੀ ਕਲੱਬ, ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅਤੇ ਪੰਜਾਬ ਕੇਸਰੀ ਗਰੁੱਪ ਵਲੋਂ ਸਰਸਵਤੀ ਵਿਦਿਅਕ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

Check Also

ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …

Leave a Reply