ਤਰਨ ਤਾਰਨ, 5 ਸਤੰਬਰ (ਰਾਣਾ ਬੁੱਗ) – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅਰੰਭੀ ਗਈ ਜਨ-ਧਨ ਯੋਜਨਾਂ ਤਹਿਤ ਪੰਜਾਬ ਨੈਸ਼ਨਲ ਬੈਂਕ ਭਿੱਖੀਵਿੰਡ ਵੱਲੋਂ ਪਿੰਡ ਭਿੱਖੀਵਿੰਡ ਬੀਬੀ ਦਲਬੀਰ ਕੌਰ ਦੇ ਗ੍ਰਹਿ ਵਿਖੇ ਕੈਂਪ ਦੌਰਾਨ ਸਿਫਰ ਬਕਾਇਆ ਤੇ 200 ਦੇ ਕਰੀਬ ਲੋਕਾਂ ਦੇ ਬੈਂਕ ਵਿੱਚ ਖਾਤੇ ਖੋਲੇ ਗਏ।ਇਸ ਸਬੰਧੀ ਬੀਬੀ ਦਲਬੀਰ ਕੌਰ ਭਿੱਖੀਵਿੰਡ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਇਸ ਯੋਜਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਸਹੂਲਤਾ ਦਾ ਲੋਕ ਪੂਰਾ-ਪੂਰਾ ਫਾਇਦਾ ਲੈ ਰਹੇ ਹਨ ਅਤੇ ਨਾਲ ਹੀ ਉਹਨਾਂ ਦਾ ਇਸ ਕਾਰਡ ਨਾਲ ਇੱਕ ਲੱਖ ਰੁ: ਦੀ ਰਾਸ਼ੀ ਦਾ ਜੀਵਨ ਬੀਮਾਂ ਵੀ ਕੀਤਾ ਜਾ ਰਿਹਾ ਹੈ ਜਿਸ ਨਾਲ ਗਰੀਬ ਵਰਗ ਦੇ ਮਨੋਬਲ ਵਿੱਚ ਵਾਧਾ ਹੋਵੇਗਾ ਲੋੜ ਪੈਣ ਤੇ ਖਾਤਾਧਾਰਕ ਆਪਣੀ ਜਰੂਰਤ ਅਨੁਸਾਰ ਰਾਸ਼ੀ ਵੀ ਬੈਂਕ ਤੋ ਲੈ ਸਕੇਗਾ ਅਤੇ ਲੋਕਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ।ਇਸ ਮੌਕੇ ਮਨੈਜਰ ਸੁਨੀਲ ਕੁਮਾਰ ਗੁਪਤਾ,ਬੀ.ਸੀ.ਏ ਏਜੰਟ ਲਵਪ੍ਰੀਤ ਸਿੰਘ,ਬਲਜੀਤ ਸਿੰਘ,ਮੇਜਰ ਸਿੰਘ,ਮੰਗਾ,ਗਰਬਚਨ ਸਿੰਘ, ਸਰਬਜੀਤ ਸਿੰਘ, ਹੈਪੀ, ਪ੍ਰਮਜੀਤ ਸਿੰਘ, ਬਲਜੀਤ ਸਿੰਘ, ਕਾਰਜ ਸਿੰਘ, ਟੀਟਾ, ਬਲਵਿੰਦਰ ਸਿੰਘ, ਜੈਕਸਨ, ਜੈਮਸਨ, ਲਵਿਸ਼ ਜੁਲਕਾ ਆਦਿ ਹਾਜਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media