Tuesday, July 28, 2026

ਡੀਪੂ ਹੋਲਡਰਾਂ ਵਲੋਂ ਕਮਿਸ਼ਨ ਵਧਾਉਣ ਦੀ ਮੰਗ

PPN1102201909ਭੀਖੀ, 11 ਫਰਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਖੁਰਾਕ ਅਤੇ ਸਪਲਾਈ ਵਿਭਾਗ ਦਫਤਰ ਦੇ ਅਧੀਨ ਆਉਦੇ ਵੱਖ-ਵੱਖ ਪਿੰਡਾਂ ਦੇ ਜਨਤਕ ਵੰਡ ਪ੍ਰਣਾਲੀ ਦੇ ਡੀਪੂ ਹੋਲਡਰਾਂ ਦੀ ਇੱਕ ਵਿਸ਼ੇਸ ਮੀਟਿੰਗ ਬਲਾਕ ਪ੍ਰਧਾਨ ਬਹਾਦਰ
ਖਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਡੀਪੂ ਹੋਲਡਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਵਿਸ਼ਥਾਰਤ ਚਰਚਾ ਹੋਈ।ਪ੍ਰਧਾਨ ਬਹਾਦਰ ਖਾਨ ਨੇ ਕਿਹਾ ਕਿ ਡੀਪੂ ਹੋਲਡਰ ਸਰਕਾਰ ਦਾ ਕੰਮ ਬੇਸ਼ਕ ਸੇਵਾ ਭਾਵ ਨਾਲ ਕਰਨ ਲਈ ਪਾਬੰਦ ਹਨ ਪ੍ਰੰਤੂ ਸਾਨੂੰ ਵੀ ਆਪਣੀ ਜੀਵੀਕਾ ਚਲਾਉਣ ਲਈ ਵਿੱਤੀ ਸਾਧਨਾ ਦੀ ਜਰੂਰਤ ਹੈ ਜਿਸ ਦੇ ਚੱਲਦੇ ਸਰਕਾਰ ਡੀਪੂ ਹੋਲਡਰਾਂ ਦਾ ਬਣਦਾ ਕਮਿਸ਼ਨ ਦੂਸਰੇ ਰਾਜਾਂ ਦੀ ਤਰਜ `ਤੇ ਵਧਾਇਆ ਜਾਵੇ ਅਤੇ ਰਾਸ਼ਨ ਦੀ ਢੋਆ-ਢੁਆਈ ਦਾ ਖਰਚ ਵੀ ਸਿੱਧੇ ਡੀਪੂ ਹੋਲਡਰਾਂ ਨੂੰ ਦਿੱਤਾ ਜਾਵੇ ਤੋਂ ਇਲਾਵਾ ਸਮਾਜਿਕ ਸੁਰੱਖਿਆ ਅਧੀਨ ਸਾਨੂੰ ਸਿਹਤ ਬੀਮਾ ਅਤੇ ਦੁਰਘਟਨਾ ਬੀਮਾ ਯੋਜਨਾ ਆਦਿ ਸਹੂਲਤਾਂ ਵੀ ਦਿੱਤੀਆ ਜਾਣ।
ਇਸ ਮੌਕੇ ਧੰਨਾ ਸਿੰਘ ਸਮਾਓ, ਮੇਜਰ ਸਿੰਘ ਸਮਾਓ, ਮਹਿੰਦਰ ਸਿੰਘ ਧਲੇਵਾ,ਜਥੇਦਾਰ ਭਰਪੂਰ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਸਤੀਸ ਕੁਮਾਰ ਕੋਟੜਾ, ਲਛਮਨ ਸਿੰਘ ਫਰਵਾਹੀ, ਸਹਿਜਪਾਲ ਬੀਰ, ਅਜੈਬ ਸਿੰਘ ਅਲੀਸ਼ੇਰ, ਰਣਜੀਵ ਕੁਮਾਰ ਭੀਖੀ, ਗੋਪੀ ਚੰਦ ਖੀਵਾ ਕਲਾਂ, ਮੱਖਣ ਲਾਲ ਭੀਖੀ, ਅਮ੍ਰਿਤਪਾਲ ਭੋਲਾ, ਸੰਜੈ ਸਿੰਗਲਾ ਭੀਖੀ, ਜੀਵਨ ਕੁਮਾਰ ਹੋਡਲਾ, ਧੰਨਜੀਤ ਸਿੰਘ ਢੈਪਈ, ਲਾਭ ਸਿੰਘ ਭੀਖੀ, ਮਨਦੀਪ ਸਿੰਗਲਾ, ਜੀਵਨ ਸਿੰਗਲਾ ਆਦਿ ਮੌਜੂਦ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply