ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਨੇ ਜਿਲਾ ਪੱਧਰੀ ਇੰਸਪਾਇਰ ਵਿਗਿਆਨ ਪ੍ਰਦਰਸ਼ਨੀ ਦੇ ਜੂਨੀਅਰ ਗਰੁੱਪ ਵਿੱਚ `ਗ੍ਰਹਿ ਸੁਰੱਖਿਆ ਸਿਸਟਮ` ਵਿਸ਼ੇ `ਤੇ ਸਫਲ ਪ੍ਰਦਰਸ਼ਨ ਕੀਤਾ।ਅੱਠਵੀਂ ਕਲਾਸ ਦੇ ਵਿਦਿਆਰਥੀ ਦੇਵਰਤ ਸਮੇਤ ਟੀਮ ਦੇ ਚਾਰ ਬੱਚਿਆਂ ਨੇ ਅਵਲ ਰਹਿ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਪ੍ਰਦਰਸ਼ਨ ਦਾ ਆਯੋਜਨ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ `ਚ ਹੋਇਆ।ਜਿਸ ਵਿੱਚ 84 ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਏ।ਇਹ ਵਿਦਿਆਰਥੀ ਲੁਧਿਆਣਾ ਵਿੱਚ ਹੋਣ ਵਾਲੀ ਰਾਜ ਪੱਧਰੀ ਇੰਸਪਾਇਰ ਰੈਲੀ ਵਿੱਚ ਭਾਗ ਲੈਣਗੇ।ਜਿਲਾ ਸਿਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਤੇ ਜਿਲਾ ਵਿਗਿਆਨ ਨਿਰੀਖਕ ਸ੍ਰੀਮਤੀ ਸੁਦੀਪ ਕੌਰ ਨੇ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਦੇਵਰਤ ਦੀ ਇਸ ਸਫਲਤਾ ਨੂੰ ਉਸ ਦੀ ਸਖਤ ਮਿਹਨਤ, ਦ੍ਰਿੜ ਨਿਸਚੇ ਅਤੇ ਅਧਿਆਪਕਾਂ ਦੇ ਯੋਗ ਮਾਰਗ ਦਰਸ਼ਨ ਨੂੰ ਅਹਿਮ ਦੱਸਿਆ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media