ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਜਰਮਨੀ ਦੇ ਇੱਕ ਸਕੂਲ ਤੋਂ ਟੀਚਰ ਏ.ਕੇ ਐਂਡੀ ਅਤੇ ਕੈਥਰੀਨਾ ਐਲਬਰਟ ਦੀ ਅਗਵਾਈ `ਚ ਵਿਦਿਅਕ ਟੂਰ `ਤੇ ਆਏ 11 ਵਿਦਿਆਰਥੀਆਂ ਨੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ।ਉਨਾਂ ਨਾਲ ਕੁਲਾਚੀ ਹੰਸ ਰਾਜ ਮਾਡਲ ਸਕੂਲ ਦਿੱਲੀ ਦੇ ਅਧਿਆਪਕ ਸ੍ਰੀਮਤੀ ਅਨੀਤਾ ਬਾਜਰਹ, ਡਾ. ਅਮਸ਼ੂਮਨ ਰਿਸ਼ੀ ਅਤੇ ਨੀਰਾ ਗੌੜ ਵੀ ਆਏ।
ਪ੍ਰਿੰਸੀਪਲ ਅੰਜ਼ਨਾ ਗੁਪਤਾ ਵਲੋਂ ਇੰਨਾਂ ਵਿਦੇਸ਼ੀ ਮਹਿਮਾਨਾਂ ਦਾ ਫੁੱਲਾਂ ਦੇ ਸਿਹਰੇ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ।ਆਪਣੇ ਸੰਬੋਧਨ `ਚ ਉਨਾਂ ਕਿਹਾ ਕਿ ਮੌਜੂਦਾ ਸਮਾਂ ਵਿਸ਼ਵ ਵਿਆਪੀ ਤਾਲਮੇਲ ਦਾ ਹੈ।ਇੰਟਰਨੈਟ ਦੇ ਮਾਧਿਆਮ ਨਾਲ ਪੂਰੀ ਦੁਨੀਆਂ ਜਾਣਕਾਰੀ ਮਿੰਟਾਂ ਸਕਿਟਾਂ ਵਿੱਚ ਮਿਲ ਜਾਂਦੀ ਹੈ।ਪ੍ਰੰਤੂ ਦੂਜੇ ਦੇਸ਼ਾਂ ਦੇ ਸਭਿਆਚਾਰ ਨੂੰ ਨੇੜਿਓਂ ਤੱਕਣ ਤੇ ਸਮਝਣ ਲਈ ਵਿਦਿਆਕ ਟੂਰ ਅਹਿਮ ਭੁਮਿਕਾ ਨਿਭਾਉਂਦੇ ਹਨ। ਉਨਾਂ ਕਿਹਾ ਕਿ ਇਕ ਦੂਜੇ ਨੂੰ ਮਿਲਣ ਨਾਲ ਸੋਚ ਵਿਸ਼ਾਲ ਹੁੰਦੀ ਹੈ।ਮੈਡਮ ਅੰਜ਼ਨਾ ਨੇ ਵਫਦ ਨੂੰ ਆਪਣੇ ਸਕੂਲ ਦੀਆਂ ਗਤੀਵਿਧੀਆਂ ਤੋਂ ਵੀ ਜਾਣੂ ਕਰਵਾਇਆ।ਸਕੂਲੀ ਬੱਚਿਆਂ ਨੇ ਮਹਿਮਾਨਾਂ ਦੇ ਸਵਾਗਤ `ਚ ਸੰਗੀਤ ਅਤੇ ਭਾਰਤ ਦੇ ਵੱਖ-ਵੱਖ ਸਭਿਆਚਾਰ ਨੂੰ ਦਰਸਾਉਂਦੇ ਨਾਚ ਪੇਸ਼ ਕੀਤੇ ਤਾਂ ਵਿਦੇਸ਼ੀ ਮਹਿਮਾਨਾਂ ਨੇ ਵੀ ਇਸ ਨਾਚ ਵਿੱਚ ਸ਼ਾਮਲ ਹੋ ਕੇ ਆਨੰਦ ਮਾਣਿਆ।
ਜਰਮਨ ਅਧਿਾਪਕਾ ਏ.ਕੇ ਐਂਡੀ ਨੇ ਅੰਜ਼ਨਾ ਗੁਪਤਾ ਦਾ ਧੰਨਵਾਦ ਕਰਦਿਆਂ ਭਾਰਤੀ ਮਹਿਮਾਨ ਨਿਵਾਜ਼ੀ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਭਾਰਤ ਦੀ ਵਿਰਾਸਤ ਤੇ ਸਭਿਆਚਾਰ ਬਹੁਤ ਅਮੀਰ ਹੈ।ਜਿਥੋਂ ਬਹੁਤ ਕੁੱਝ ਸਿਖਣ ਨੂੰ ਮਿਲਿਆ ਹੈ।ਪਿ੍ਰੰਸੀਪਲ ਅੰਜ਼ਨਾ ਗੁਪਤਾ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media