Monday, July 6, 2026

ਅਨੁਮੀਤ ਹੀਰਾ ਸੋਢੀ ਨੇ ਪਤੰਗ ਉਡਾ ਕੇ ਮਨਾਇਆ ਬਸੰਤ ਦਾ ਤਿਓਹਾਰ

ਫਿਰੋਜਪੁਰ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਆਪਣੇ ਦੋਸਤਾਂ ਅਤੇ ਸਮਰਥਕਾਂ ਦੇ ਨਾਲ PPN1102201927ਪਤੰਗ ਉਡਾ ਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ।ਤਿਉਹਾਰ ਦੇ ਬਾਰੇ ਗੱਲਬਾਤ ਕਰਦੇ ਹੋਏ ਅਨੁਮੀਤ ਹੀਰਾ ਸੋਢੀ ਨੇ ਕਿਹਾ ਤਿਉਹਾਰ ਪੰਜਾਬ ਦੀ ਅਮੀਰ ਵਿਰਾਸਤ ਹਨ ਅਤੇ  ਬਸੰਤ ਬਹਾਰ ਦਾ ਤਿਓਹਾਰ ਆਪਸੀ ਪਿਆਰ ਤੇ ਭਾਈਚਾਰੇ ਦਾ ਪ੍ਰਤੀਕ ਹੈ।ਸਭ ਲੋਕ ਖੁਸ਼ੀਆਂ ਤੇ ਖੇੜਿਆਂ ਦਾ ਇਹ ਤਿਓਹਾਰ ਮਿਲ ਕੇ ਮਨਾਉਂਦੇ ਹਨ।ਬਸੰਤ ਪੰਚਮੀ ਦੇ ਇਸ ਤਿਓਹਾਰ ਦਾ ਨਾਮਧਾਰੀ ਭਾਈਚਾਰੇ ਨਾਲ ਵਿਸ਼ੇਸ਼ ਸਬੰਧ ਹੈ।ਜਿਕਰਯੋਗ ਹੈ ਕਿ ਬਸੰਤ ਮੌਕੇ ਜਿਥੇ ਬੱਚੇ ਤੇ ਨੌਜਵਾਨ ਪੂਰੇ ਪੰਜਾਬ ’ਚ ਪਤੰਗਾਂ ਉਡਾ ਕੇ ਖੂਬ ਮਨੋਰੰਜ਼ਨ ਕਰਦੇ ਹਨ, ਉਥੇ ਇਸ ਦਿਨ ਪਤੰਗਬਾਜ਼ੀ ਦੇ ਇਨਾਮੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply