ਦਿੜਬਾ/ਪਟਿਆਲਾ, 11 ਫਰਵਰੀ (ਪੰਜਾਬ ਪੋਸਟ -ਹਰਜਿੰਦਰ ਸਿੰਘ ਜਵੰਦਾ) – ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਦਿੜ੍ਹਬਾ ਮੰਡੀ ਵਿਖੇ ਸੋਸ਼ਲ ਯੂਥ ਸਪੋਰਟਸ ਕਲੱਬ ਅਤੇ
ਨਗਰ ਪੰਚਾਇਤ ਵੱਲੋਂ ਚੇਅਰਮੈਨ ਕਰਨ ਘੁਮਾਣ ਕਨੈਡਾ (ਮੈਂਬਰ ਐਨ.ਆਰ.ਆਈ ਕਮਿਸ਼ਨ ਪੰਜਾਬ) ਅਤੇ ਪ੍ਰਧਾਨ ਗੁਰਮੇਲ ਸਿੰਘ ਹੁਰਾਂ ਦੀ ਦੇਖ-ਰੇਖ ਹੇਠ ਕਰਵਾਇਆ ਜਾਂਦਾ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਅੱਜ ਕਬੱਡੀ ਖੇਡ ਜਗਤ ‘ਚ ਇਕ ਵੱਡਾ ਨਾਂਅ ਵਜੋਂ ਜਾਣਿਆ ਜਾਂਦਾ ਹੈ।ਇਹ ਕਬੱਡੀ ਕੱਪ ਕਰਨ ਘੁਮਾਣ ਕਨੈਡਾ ਅਤੇ ਉਨਾਂ ਦੀ ਟੀਮ ਦੀ ਮਿਹਨਤ ਸਦਕਾ ਕਈ ਪੱਖੋਂ ਜਿਵੇਂ ਕਿ ਦਰਸ਼ਕਾਂ ਦੇ ਵੱਡੇ ਇਕੱਠ ਤੇ ਅੰਤਰਰਾਸ਼ਟਰੀ ਟੀਮਾਂ ਅਤੇ ਉੱਚ ਕੋਟੀ ਦੇੇ ਗਾਇਕਾਂ ਦੀ ਸ਼ਮੂਲੀਅਤ ਪੱਖੋਂ ਕਬੱਡੀ ਜਗਤ `ਚ ਪਹਿਲੇ ਸਥਾਨ `ਤੇ ਹੈ।ਇਸ ਸਾਲ ਦਾ ਇਹ 46ਵਾਂ ਦੋ ਰੋਜ਼ਾ ਕਬੱਡੀ ਕੱਪ 15 ਅਤੇ 16 ਫਰਵਰੀ ਨੂੰ ਦਿੜ੍ਹਬਾ ਮੰਡੀ ਖੇਡ ਸਟੈਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਜਿਥੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੇ ਸ਼ਹੀਦ ਬਚਨ ਸਿੰਘ ਕੱਪ ਜਿੱਤਣ ਲਈ ਫਸਵੇਂ ਮੁਕਾਬਲੇ ਹੋਣਗੇ।ਇਸ ਦੌਰਾਨ ਕੱਪ ਜਿੱਤਣ ਵਾਲੀ ਟੀਮ ਨੂੰ ਡੇਢ ਲੱਖ ਅਤੇ ਉਪ ਜੇਤੂ ਨੂੰ ਇੱਕ ਲੱਖ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਸਰਵੋਤਮ ਜਾਫੀ ਅਤੇ ਧਾਵੀ ਮਰਦ ਵਰਗ ਨੂੰ ਬੁਲਟ ਮੋਟਰਸਾਇਕਲ ਅਤੇ ਔਰਤ ਵਰਗ ਨੂੰ ਸਕੂਟਰੀਆਂ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਸ਼ਮੂਲੀਅਤ ਕਰਨਗੇ।ਦਰਸ਼ਕਾਂ ਦੇ ਮੰਨੋਰੰਜਨ ਲਈ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਮਸ਼ਹੂਰ ਗਾਇਕ ਬੱਬੂ ਮਾਨ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ।
ਇਸ ਸਾਲ ਕਰਵਾਏ ਜਾ ਰਹੇ ਕਬੱਡੀ ਕੱਪ ਦੀ ਵੱਡੀ ਸਫਲਤਾ ਲਈ ਐਨ.ਆਰ.ਆਈ ਧੁੱਗਾ ਬਰਦਰਜ਼, ਸੁੱਖਾ ਵਾਸੀ, ਗੁਰਦੇਵ ਮੌੜ, ਨਵਦੀਪ ਨੋਨੀ, ਸਰਪੰਚ ਤਾਰੀ ਮਾਨ ਬਘਰੋਲ, ਸੁਖਵਿੰਦਰ ਭਿੰਦਾ, ਚਮਕੌਰ ਯੂ.ਕੇ, ਹਰਜਿੰਦਰ ਬਲੌਂਗੀ, ਕਸ਼ਮੀਰ ਸਿੰਘ ਰੋੜੇਵਾਲ, ਹਰਦੀਪ ਸ਼ਰਮਾ, ਜਸਪਾਲ ਪਾਲਾ, ਰਾਮ ਜਨਾਲ, ਗੁਰਬਚਨ ਲਾਲ, ਹਰਦੀਪ ਸ਼ਰਮਾ, ਪੰਕਜ ਬਾਂਸਲ, ਬਿੱਟੂ ਮੂਣਕ, ਸੰਜੇ ਬਾਂਸਲ, ਡਿੰਪਲ ਦੁਗਾਲ, ਭੀਮ ਠੇਕੇਦਾਰ, ਰਾਮ ਮਾਨ, ਨਿੱਕਾ ਘੁਮਾਣ, ਪੱਪੂ ਪੰਡਤ, ਬਲਕਾਰ ਘੁਮਾਣ, ਬਲਕਾਰ ਸਿੰਘ ਘੁਮਾਣ, ਗੁਰਦੇਵ ਸਿੰਘ ਮੌੜ, ਰਾਜ ਕੁਮਾਰ ਗਰਗ, ਡਿੰਪਲ ਦੁਗਾਲ, ਰਿੰਕਾ ਢੰਡੋਲੀ, ਬਲਜੀਤ ਗੋਰਾ, ਅੰਮ੍ਰਿਤ ਸਿੱਧੂ, ਤੇਜਾ ਕਮਾਲਪੁਰ, ਸੁਖਜਿੰਦਰ ਸਿੰਘ ਸਿੰਦੜਾ, ਹਰਦੀਪ ਸਰਪੰਚ ਸਿੰਦੜਾ, ਹਰਦੇਵ ਸਿੰਘ ਗੁਜਰਾਂ, ਨਿਰਮਲ ਸਿੰਘ ਹਰਿਆਉ, ਸੁਖਵਿੰਦਰ ਸਿੰਘ ਭਿੰਦਾ, ਜਗਪਾਲ ਸਿੰਘ ਚੱਠਾ ਅਤੇ ਭੁਪਿੰਦਰ ਘੁਮਾਣ ਆਦਿ ਆਪਣੀਆਂ ਵੱਡੀਆਂ ਸੇਵਾਵਾਂ ਦੇ ਰਹੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media