ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀ ਚੋਣ ਸਬੰਧੀ ਤੱਥ ਅਤੇ ਅੰਕੜੇ ਛੁਪਾ ਕੇ ਚੱਢਾ ਗਰੁੱਪ ਦੇ ਸਰਬਜੀਤ ਸਿੰਘ ਤੇ ਸਾਥੀਆਂ ਨੇ ਅਦਾਲਤ ਨੂੰ ਗੁੰਮਰਾਹ ਕਰਕੇ ਸਟੇਅ ਲੈ ਕੇ ਇਸ ਕੇਸ `ਤੇ ਕੇਵਲ ਦੀਵਾਨ ਦੇ ਲੱਖਾਂ ਹੀ ਨਹੀਂ ਲਗਵਾਏ, ਬਲਕਿ ਬੰਬਈ, ਕਾਨਪੁਰ ਅਤੇ ਦਿੱਲੀ ਤੋਂ ਆਏ ਮੈਂਬਰਾਂ ਦਾ ਬਹੁਤ ਭਾਰੀ ਮਾਲੀ ਨੁਕਸਾਨ ਤੇ ਸਮਾਂ ਬਰਬਾਦ ਕਰਵਾਇਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਰਾਜਮਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ ਨੇ ਕਿਹਾ ਕਿ ਸਟੇਅ ਲਿਆ ਕੇ ਇਨ੍ਹਾਂ ਦਾ ਮਕਸਦ ਚੋਣਾਂ ਨੂੰ ਰੱਦ ਕਰਵਾਉਣਾ ਸੀ, ਕਿਉਂਕਿ ਚੱਢਾ ਗਰੁੱਪ ਦੇ ਨਾਲ ਸੰਬੰਧਤ ਇਹ ਮੈਂਬਰ ਚੀਫ ਖਾਲਸਾ ਦੀਵਾਨ ਨੂੰ ਆਪਣੀ ਨਿੱਜੀ ਮੁਫਾਦਾਂ ਲਈ ਵਰਤ ਰਹੇ ਹਨ।ਉਨ੍ਹਾਂ ਕਿਹਾ ਕਿ ਦੀਵਾਨ ਇਕ ਧਾਰਮਿਕ ਸੰਸਥਾ ਹੈ, ਜਿਸ `ਤੇ ਇਹ ਲੋਕ ਕਾਬਜ਼ ਹੋਣਾ ਚਾਹੁੰਦੇ ਹਨ ਅਤੇ ਆਪਣਾ ਵਪਾਰ ਕਰਨਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਸੋਧੀਆਂ ਗਈਆ ਲਿਸਟਾਂ ਜਿੰਨਾਂ ਤੇ ਹੁਣ ਚੋਣ ਹੋ ਰਹੀ ਹੈ, ਉਹ ਲਿਸਟਾਂ ਇਹਨਾਂ ਨੇ ਅਦਾਲਤ ਵਿੱਚ ਗਲਤ ਢੰਗ ਨਾਲ ਪੇਸ਼ ਕੀਤੀਆਂ ਸਨ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media